Close
Menu

ਟੀ.ਵੀ. ‘ਤੇ ਫੁਲ ਟਾਈਮ ਕੰਮ ਨਹੀਂ ਕਰਨਾ ਚਾਹੁੰਦੀ – ਰੀਚਾ ਚੱਢਾ

-- 09 August,2013

M_Id_384025_Richa_Chadda

ਮੁੰਬਈ – ਬਾਲੀਵੁੱਡ ਅਭਿਨੇਤਰੀ ਰੀਚਾ ਚੱਢਾ ਨੇ ਕਿਹਾ ਹੈ ਕਿ ਉਹ ਟੀ.ਵੀ. ‘ਤੇ ਫੁਲ ਟਾਈਮ ਕੰਮ ਨਹੀਂ ਕਰਨਾ ਚਾਹੁੰਦੀ। ਸਾਲ 2008 ਵਿਚ ਆਈ ਫਿਲਮ ਓਏ ਲੱਕੀ ਲੱਕੀ ਓਏ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੀ ਰੀਚਾ ਅਜੇ ਹਾਲ ਹੀ ਵਿਚ ਰਿਲੀਜ਼ ਹੋਈ ਫੁਕਰੇ ਫਿਲਮ ‘ਚ ਨਜ਼ਰ ਆਈ ਸੀ। ਰੀਚਾ ਅਜੇ ਟੀ.ਵੀ. ‘ਤੇ ਆਉਣ ਵਾਲੇ ਸ਼ੋਅ ਟੀ.ਵੀ.24 ਵਿਚ ਕੰਮ ਕਰ ਰਹੀ ਹੈ। ਰੀਚਾ ਨੇ ਕਿਹਾ ਕਿ ਮੈਂ ਟੀ.ਵੀ. ਇੰਡਸਟਰੀ ‘ਚ ਸ਼ਾਮਲ ਹੋਣ ਨਹੀਂ ਵਾਲੀ। ਮੇਰਾ ਮੰਨਣਾ ਹੈ ਕਿ ਨਵੇ ਕਲਾਕਾਰ ਜੋ ਫਿਲਮਾਂ ‘ਚ ਰੁਝੇ ਰਹਿੰਦੇ ਹਨ ਉਹ ਟੀ.ਵੀ. ‘ਤੇ ਜ਼ਿਆਦਾ ਸਮਾਂ ਦੇ ਸਕਦੇ ਹਨ। ਰੀਚਾ ਨੇ ਕਿਹਾ ਕਿ ਟੀ.ਵੀ. ਵਿਚ ਮੈਂ ਕੈਮੀਓ ਕਰ ਰਹੀ ਹਾਂ। ਮੈਂ ਦੇਖਣਾ ਚਾਹੁੰਦੀ ਸੀ ਕਿ ਅਨਿਲ ਕਪੂਰ ਇਸ ਸ਼ੋਅ ਵਿਚ ਕਿਵੇਂ ਮਿਹਨਤ ਦੇ ਨਾਲ ਕੰਮ ਕਰਦੇ ਹਨ। ਮੇਰਾ ਮੰਨਣਾ ਹਾ ਕਿ ਇਹ ਸ਼ੋਅ ਟੀ.ਵੀ. ਦਾ ਭਵਿੱਖ ਬਣ ਕੇ ਉਭਰੇਗਾ ਅਤੇ ਸਾਸ ਬਹੂ ਦੇ ਸ਼ੋਅ ‘ਤੇ ਅਧਾਰਿਤ ਹੈ। ਮੈਂ ਸ਼ੋਅ ਦੇ ਬਾਰੇ ਵਿਚ ਜ਼ਿਆਦਾ ਨਹੀਂ ਦੱਸ ਸਕਦੀ। ਰੀਚਾ ਸੰਜੈ ਲੀਲਾ ਬੰਸਾਲੀ ਦੀ ਫਿਲਮ ਰਾਮਲੀਲਾ ਵਿਚ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਨਿਲ ਕਪੂਰ ਨਿਰਮਾਤਾ ਅਤੇ ਰੇਨਸਿਲ ਡੀਸਿਲਵਾ ਨਿਰਦੇਸ਼ਿਤ ਟੀ.ਵੀ. 24 ਅਮਰੀਕਾ ਦੇ ਬਹੁਚਰਚਿਤ ਸ਼ੋਅ 24 ਦਾ ਹਿੰਦੀ ਅਡੀਸ਼ਨ ਹੈ। ਇਸ ਸ਼ੋਅ ਵਿਚ ਅਨਿਲ ਕਪੂਰ ਤੋਂ ਇਲਾਵਾ ਸ਼ਬਾਨਾ ਆਜ਼ਮੀ, ਟਿਸਕਾ ਚੋਪੜਾ, ਅਨੁਪਮ ਖੇਰ ਅਤੇ ਮੰਦਿਰਾ ਬੇਦੀ ਦੀਆਂ ਮੁੱਖ ਭੂਮਿਕਾਵਾਂ ਹਨ।

Facebook Comment
Project by : XtremeStudioz