Close
Menu

ਟੀ-20 ਨਾਲ ਪਰਿਵਾਰ ਚਲਾਉਣ ‘ਚ ਮਿਲੀ ਮਦਦ : ਪੋਲਾਰਡ

-- 03 October,2013

Kieron+Pollard+Australia+v+West+Indies+Twenty20+IKLxVu-Fs7mlਨਵੀਂ ਦਿੱਲੀ ,3 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਦੁਨੀਆ ਭਰ ਦੇ ਕ੍ਰਿਕਟਰ ਭਾਵੇਂ ਹੀ ਇਹ ਕਹਿੰਦੇ ਹੋਏ ਨਹੀਂ ਥੱਕਦੇ ਹਨ ਕਿ ਉਹ ਟੈਸਟ ਕ੍ਰਿਕਟ ਨੂੰ ਕਿੰਨਾ ਪਸੰਦ ਕਰਦੇ ਹਨ ਪਰ ਵੈਸਟਇੰਡੀਜ਼ ਦੇ 26 ਸਾਲਾ ਆਲਰਾਊਂਡਰ ਕਿਰੋਨ ਪੋਲਾਰਡ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਕਿ ਉਸ ‘ਤੇ ਟੀ-20 ਦਾ ਮਾਹਿਰ ਹੋਣ ਦਾ ਠੱਪਾ ਲੱਗਾ ਹੈ। ਪੋਲਾਰਡ ਨੇ ਕਿਹਾ, ”ਤੁਸੀਂ ਜ਼ਿੰਦਗੀ ਵਿਚ ਕੁਝ ਫੈਸਲੇ ਕਰਦੇ ਹੋ। ਜਦੋਂ ਮੈਂ ਚੋਟੀ ਪੱਧਰ ਦੀ ਕ੍ਰਿਕਟ ਖੇਡਣੀ ਸ਼ੁਰੂ ਕੀਤੀ, ਉਦੋਂ ਤੋਂ ਲੈ ਕੇ ਹੁਣ ਤਕ ਟੀ-20 ਕ੍ਰਿਕਟ ਅਜਿਹਾ ਹੈ, ਜਿਸ ਵਿਚ ਮੈਂ ਨਾਂ ਕਮਾਇਆ। ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਕਿ ਮੈਂ ਹੁਣ ਤਕ ਸਿਰਫ 24 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ। ਇਹ ਵੀ ਇਕ ਸੱਚ ਹੈ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਦੇਖਣਾ ਹੈ ਤੇ ਚੰਗੀ ਜ਼ਿੰਦਗੀ ਜਿਊਣੀ ਹੈ, ਇਸ ਲਈ ਟੀ-20 ਨੇ ਮੈਨੂੰ ਪਰਿਵਾਰ ਚਲਾਉਣ ‘ਚ ਮਦਦ ਕੀਤੀ।”

Facebook Comment
Project by : XtremeStudioz