Close
Menu

ਟੈਕਸੀ ਅਤੇ ਬਸ ਚਾਲਕਾਂ ਨੂੰ ਸੁਰੱਖਿਅਤ ਕਰਦਾ ਨਵਾਂ ਬਿਲ ਆਇਆ ਹੋਂਦ ‘ਚ

-- 27 March,2015

ਕੈਨੇਡਾ : ਕੈਨੇਡਾ ਵਾਸੀਆਂ ਨੂੰ ਸੁਰੱਖਿਅਤ ਅਤੇ ਅਪਰਾਧ ਦੇ ਸਤਾਏ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਦੇ ਕਾਨੂੰਨ ਨੂੰ ਸਾਡੀ ਇਨਸਾਫ਼ ਪ੍ਰਣਾਲੀ ਦਾ ਹਿੱਸਾ ਬਣਾ ਦਿਤਾ ਗਿਆ ਹੈ। ਭਵਿੱਖ ਵਿਚ ਵੀ ਅਜਿਹੇ ਨਾਗਰਿਕਾਂ ਦੀ ਸੁਰੱਖਿਆ ਕਰਦੇ ਕਾਨੂੰਨ ਪਾਸ ਹੁੰਦੇ ਰਹਿਣਗੇ। ਡਰਾਇਵਰਾਂ ਨੂੰ ਹਿੰਸਾ ਤੋਂ ਬਚਾਉਣ ਲਈ ਸੁਰੱਖਿਆ ਲਈ ਕਾਰਗਰ ਹੁੰਦੇ ਹੋਰ ਵੀ ਕਾਨੂੰਨ ਬਣਾਏ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਇਨਸਾਫ਼ ਮੰਤਰੀ ਅਤੇ ਕੈਨੇਡਾ ਦੇ ਅਟਾਰਨੀ ਜਨਰਲ ਪੀਟਰ ਮੈਕਕੇ ਨੇ ਕੀਤਾ ਹੈ। ਇਥੇ ਇਕ ਸਮਾਗਮ ਵਿਚ ਰਾਜ ਮੰਤਰੀ (ਬਹੁਰੰਗਾਵਦ) ਸ੍ਰੀ ਟਿੰਮ ਉਪਲ ਨੇ ਆਖਿਆ, ”ਸਾਡੀ ਕੰਜ਼ਰਵੇਟਿਵ ਹਕੂਮਤ ਸਰਕਾਰੀ ਟਰਾਂਜ਼ਿਟ ਆਪਰੇਟਰਾਂ ਸਣੇ ਕੈਨੇਡਾ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਮ ਫ਼ੈਸਲੇ ਕਰਦੀ ਰਹੇਗੀ।” ਇਸ ਸਾਲ ਦੇ ਦੂਜੇ ਮਹੀਨੇ ਫ਼ਰਵਰੀ ਤੋਂ ਜਦੋਂ ਕੰਜ਼ਰਵੇਟਿਵ ਸੀਨੇਟਰ ਬੌਬ ਰਨਸੀਮਨ ਦਾ ਬਿਲ ਕਾਨੂੰਨ ਬਣਿਆ ਹੈ, ਉਦੋਂ ਤੋਂ ਕੰਜ਼ਰਵੇਟਿਵ ਸਰਕਾਰ ਨੂੰ ਟੈਕਸੀ ਅਤੇ ਬਸ ਚਾਲਕਾਂ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਕਰੀਬ 2000 ਸਰਕਾਰੀ ਟਰਾਂਜ਼ਿਟ ਆਪਰੇਟਰਜ਼ ਹਰ ਸਾਲ ਕੈਨੇਡਾ ਵਿਚ ਅਸੁਰੱਖਿਅਤਾ ਦਾ ਸਾਹਮਣਾ ਕਰਦੇ ਹਨ। ਸ੍ਰੀ ਉਪਲ ਨੇ ਕਿਹਾ ਕਿ ਅਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਹੀ ਨਵਾਂ ਕਾਨੂੰਨ ਬਣਾਇਆ ਗਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਕਾਰਨ ਹੁਣ ਹਰ ਡਰਾਈਵਰ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤੇ ਖ਼ੁਸ਼ੀ ਖ਼ੁਸ਼ੀ ਕੰਮ ਵਿਚ ਲੱਗਾ ਹੋਇਆ ਹੈ। ਇਸ ਨੂੰ ਕਾਨੂੰਨ ਦੇ ਹੋਂਦ ਵਿਚ ਆਉਣ ਨਾਲ ਜੱਜਾਂ ਨੂੰ ਹੋਰ ਸ਼ਕਤੀਆਂ ਮਿਲ ਗਈਆਂ ਹਨ ਅਤੇ ਹੁਣ ਉਹ ਗੰਭੀਰਤਾ ਨਾਲ ਅਜਿਹੇ ਮਾਮਲਿਆਂ ਨੂੰ ਵਿਚਾਰ ਸਕਣਗੇ ਤੇ ਦੋਸ਼ੀਆਂ ਨੂੰ ਢੁਕਵੀਂ ਸਜ਼ਾਵਾਂ ਦੇ ਸਕਣਗੇ। ਕੰਜ਼ਰਵੇਟਿਵ ਪਾਰਟੀ ਦੇ ਪਿਕਰਿੰਗ ਸੈਕਰਬੋਰੋਫ਼ ਈਸਟ ਤੋਂ ਸੰਸਦ ਮੈਂਬਰ ਕਾਰਨੇਲੀਯੂ ਚੀਸੂ ਜਿਸ ਨੇ ਇਸ ਬਿਲ ਨੂੰ ਪਾਸ ਹੋਣ ਵੇਲੇ ਅਹਿਮ ਭੂਮਿਕਾ ਨਿਭਾਈ, ਨੇ ਕਿਹਾ ਕਿ ਹਾਊਸ ਆਫ਼ ਕਾਮਨਜ਼ ਵਿਚ ਇਸ ਬਿਲ ਨੂੰ ਲਿਆਉਣ ਵਾਲੇ ਹੋਰ ਵਿਅਕਤੀ ਦਾ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ।

Facebook Comment
Project by : XtremeStudioz