Close
Menu

ਟੈਨਿਸ ‘ਚ ਜਲਦ ਖਤਮ ਹੋਵੇਗੀ ਨਡਾਲ, ਨੋਵਾਕ ਤੇ ਫੈਡਰਰ ਦੀ ਬਾਦਸ਼ਾਹਤ

-- 18 December,2014

ਲੰਡਨ- ਵਿਸ਼ਵ ਦੇ ਨੰਬਰ ਤਿੰਨ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦੇ ਕੋਚ ਟੋਨੀ ਨਡਾਲ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਟੈਨਿਸ ਦੀ ਦੁਨੀਆ ਵਿਚ ਪਿਛਲੇ ਕੁਝ ਸਮੇਂ ਵਿਚ ਨੌਜਵਾਨ ਖਿਡਾਰੀ ਸਾਹਮਣੇ ਆਏ ਹਨ, ਉਸ ਤੋਂ ਸਾਫ ਹੈ ਕਿ ਨਡਾਲ, ਨੋਵਾਕ ਜੋਕੋਵਿਕ ਤੇ ਰੋਜਰ ਫੈਡਰਰ ਦੀ ਬਾਦਸ਼ਾਹਤ ਜਲਦ ਹੀ ਖਤਮ ਹੋ ਜਾਵੇਗੀ।
ਨਡਾਲ ਦੇ ਰਿਸ਼ਤੇਦਾਰ ਤੇ ਉਸਦੇ ਕੋਚ ਟੋਨੀ ਨੇ ਕਿਹਾ, ”ਇਹ ਵੱਡੀ ਗੱਲ ਹੈ ਕਿ ਇਕ ਦਹਾਕੇ ਤੋਂ ਫੈਡਰਰ ਵਰਗੇ ਖਿਡਾਰੀ ਦਾ ਟੈਨਿਸ ਵਿਚ ਦਬਦਬਾ ਬਣਿਆ ਹੋਇਆ ਹੈ ਪਰ ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਨਾਲ ਸਾਲ ਵਿਚ ਘੱਟ ਤੋਂ ਘੱਟ ਦੋ ਨਵੇਂ ਗ੍ਰੈਂਡ ਸਲੈਮ ਜੇਤੂ ਦਿਖ ਰਹੇ ਹਨ, ਉਸ ਨਾਲ ਜਲਦ ਹੀ ਇਨ੍ਹਾਂ ਵੱਡੇ ਖਿਡਾਰੀਆਂ ਦੀ ਬਾਦਸ਼ਾਹਤ ਖਤਮ ਹੋ ਜਾਵੇਗੀ।”
ਨਡਾਲ, ਸਰਬੀਆ ਦਾ ਨੋਵਾਕ ਤੇ 17 ਵਾਰ ਦਾ ਗ੍ਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦਾ ਫੈਡਰਰ ਪਿਛਲੇ ਲੰਬੇ ਸਮੇਂ ਤੋਂ ਚੋਟੀ ਰੈਂਕਿੰਗ ਖਿਡਾਰੀ ਹਨ ਤੇ ਨੰਬਰ ਇਕ ਦੀ ਰੈਂਕਿੰਗ ਇਨ੍ਹਾਂ ਤਿੰਨਾਂ ਵਿਚਾਲੇ ਘੁੰਮਦੀ ਰਹਿੰਦੀ ਹੈ। ਟੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਿਲੋਸ ਰਾਓਨਿਕ, ਕੇਈ ਨਿਸ਼ੀਕੋਰੀ ਤੇ ਗ੍ਰਿਗੋਰ ਦਿਮ੍ਰਿਤੋਵੀ ਵਰਗੇ ਖਿਡਾਰੀ ਗ੍ਰੈਂਡ ਸਲੈਮ ਜਿੱਤਣ ਦੇ ਕਾਬਲ ਹਨ।
ਸਾਲ 2014 ਵਿਚ ਸਵਿਟਜ਼ਰਲੈਂਡ ਦੇ ਸਟੇਨਿਸਲਾਂਸ ਵਾਵਰਿੰਕਾ ਨੇ ਆਸਟ੍ਰੇਲੀਅਨ ਓਪਨ ਜਿੱਤ ਕੇ ਸਾਰਿਆਂ ਨੂੰ ਹੈਰਾਨ ਕੀਤਾ ਸੀ ਜਦਕਿ ਮਾਰਿਨ ਸਿਲਿਚ ਨੇ ਯੂ. ਐੱਸ. ਓਪਨ ਆਪਣੇ ਨਾਂ ਕੀਤਾ। ਸਾਲ 2009 ਤੋਂ ਬਾਅਦ ਇਹ ਪਹਿਲੀ ਮੌਕਾ ਸੀ ਜਦੋਂ ਚੋਟੀ ਚਾਰ ਵਿਚੋਂ ਕਿਸੇ ਹੋਰ ਖਿਡਾਰੀ ਨੇ ਗ੍ਰੈਂਡ ਸਲੈਮ ਅਪਾਣੇ ਨਾਂ ਕੀਤਾ ਹੈ।

Facebook Comment
Project by : XtremeStudioz