Close
Menu

ਟੈਨਿਸ: ਸੇਰੇਨਾ ਰੋਜਰਜ਼ ਕੱਪ ਦੇ ਸੈਮੀ ਫਾਈਨਲ ’ਚ

-- 11 August,2013

serena-williams-backhand

ਟੋਰਾਂਟੋ,11 ਅਗਸਤ (ਦੇਸ ਪ੍ਰਦੇਸ ਟਾਈਮਜ਼)- ਦੁਨੀਆਂ ਦੀ ਨੰਬਰ ਇਕ ਖਿਡਾਰਨ ਸੇਰੇਨਾ ਵਿਲੀਅਮਜ਼ ਸਿੱਧੇ ਸੈੱਟਾਂ ’ਚ ਮਾਗਦਲੇਨਾ ਰਿਬਾਰਿਕੋਵਾ ਨੂੰ ਹਰਾ ਕੇ ਡਬਲਿਊ.ਟੀ.ਏ. ਰੋਜ਼ਰਜ਼ ਕੱਪ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਦਾਖਲ ਹੋਈ। ਸਾਲ ਦੇ ਆਪਣੇ 8ਵੇਂ ਖ਼ਿਤਾਬ ਦੀ ਕੋਸ਼ਿਸ਼ ’ਚ ਜੁਟੀ ਸੇਰੇਨਾ ਨੇ ਦੁਨੀਆਂ ਦੀ 42ਵੇਂ ਨੰਬਰ ਦੀ ਸਲੋਵਾਕੀਆ ਦੀ ਖਿਡਾਰਨ ਨੂੰ ਸਿਰਫ਼ ਇਕ ਘੰਟੇ ਚੱਲੇ ਕੁਆਰਟਰ ਫਾਈਨਲ ਮੁਕਾਬਲੇ ’ਚ 6-1, 6-1 ਨਾਲ ਹਰਾਇਆ। ਸੇਰੇਨਾ ਫਾਈਨਲ ’ਚ ਜਗ੍ਹਾ ਬਣਾਉਣ ਲਈ ਤੀਜਾ ਦਰਜਾ ਪ੍ਰਾਪਤ ਪੋਲੈਂਡ ਦੀ ਐਗਰੀਐਜ਼ਕਾ ਰਦਵਾਂਸਕਾ ਨਾਲ ਭਿੜੇਗੀ ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ’ਚ ਇਟਲੀ ਦੀ ਸਾਰਾ ਐਰਾਨੀ ਨੂੰ 7-6, 7-5 ਨਾਲ ਹਰਾਇਆ। ਇਸ ਵਿਚਕਾਰ ਗ਼ੈਰ ਦਰਜਾ ਪ੍ਰਾਪਤ ਰੋਮਾਨੀਆ ਦੀ ਸੋਰਾਨਾ ਕਸਰਟੀ ਨੇ ਪਿਛਲੀ ਚੈਂਪੀਅਨ ਪੇਤਰਾ ਕਵਿਤੋਵਾ ਨੂੰ ਹਰਾ ਕੇ ਅੰਤਿਮ ਚਾਰ ’ਚ ਜਗ੍ਹਾ ਬਣਾਈ।
ਕਸਰਟੀ ਨੇ ਇਕ ਸੈੱਟ ਨਾਲ ਪਛੜਨ ਤੋਂ ਬਾਅਦ ਮਜ਼ਬੂਤ ਵਾਪਸੀ ਕਰਦੇ ਹੋਏ  ਛੇਵਾਂ ਦਰਜਾ ਪ੍ਰਾਪਤ ਕਵਿਤੋਵਾ ਨੂੰ 4-6, 7-5, 6-2 ਨਾਲ ਹਰਾਇਆ। ਕਸਰਟੀ ਸੈਮੀ ਫਾਈਨਲ ’ਚ ਚੀਨ ਦੀ   ਲੀ ਨਾ  ਨਾਲ ਭਿੜੇਗੀ ਜਿਸ ਨੇ ਅੰਤਿਮ ਅੱਠ ਦੇ ਮੁਕਾਬਲੇ ’ਚ ਡੋਮਿਨੀਕਾ ਸਿਬੁਲਕੋਵਾ ਨੂੰ 7-6, 6-2 ਨਾਲ ਹਰਾਇਆ।

Facebook Comment
Project by : XtremeStudioz