Close
Menu

ਟੈਸਟ ਕ੍ਰਿਕਟ ‘ਚ 200 ਕੈਚ ਲੈਣ ਵਾਲੇ 12ਵੇਂ ਵਿਕਟ ਕੀਪਰ ਬਣੇ ਹੈਡਿਨ

-- 08 December,2013

ਐਡੀਲੇਡ – ਆਸਟ੍ਰੇਲੀਆ ਦੇ ਬ੍ਰੈਡ ਹੈਡਿਨ ਟੈਸਟ ਕ੍ਰਿਕਟ ‘ਚ 200 ਕੈਚ ਲੈਣ ਵਾਲੇ ਦੁਨੀਆ ਦੇ 12ਵੇਂ ਵਿਕਟਕੀਪਰ ਬਣ ਗਏ ਹਨ। ਉਹ ਇਸ ਮੁਕਾਮ ‘ਤੇ ਪਹੁੰਚਣ ਵਾਲੇ ਚੌਥੇ ਆਸਟ੍ਰੇਲੀਆਈ ਵਿਕਟਕੀਪਰ ਹਨ। ਹੈਡਿਨ ਨੇ ਦੂਜੇ Âਸ਼ੇਜ ਟੈਸਟ ਮੈਚ ‘ਚ ਜਿੱਥੇ ਜੋ ਰੂਟ ਦਾ ਕੈਚ ਲੈ ਕੇ ਉਪਲੱਬਧੀ ਹਾਸਲ ਕੀਤੀ। ਆਪਣਾ 51ਵਾਂ ਮੈਚ ਖੇਡ ਰਹੇ ਹਨ ਹੈਡਿਨ ਦੇ ਨਾਂ ‘ਤੇ 200 ਕੈਚ ਤੋਂ ਇਲਾਵਾ 5 ਸਟੰਪ ਵੀ ਦਰਜ ਹਨ। ਆਸਟ੍ਰੇਲੀਆ ਵੱਲੋਂ ਗਿਲਕ੍ਰਿਸਟ ਦੇ ਨਾਂ ‘ਤੇ ਸਭ ਤੋਂ ਵੱਧ ਕੈਚ ਦਰਜ ਹਨ। ਉਨ੍ਹਾਂ ਤੋਂ ਬਾਅਦ ਇਯਾਨੀ ਹੀਲੀ (366) ਅਤੇ ਰੋਡਨੇ ਮਾਰਸ਼ 343 ਦਾ ਨੰਬਰ ਆਉਂਦਾ ਹੈ। ਟੈਸਟ ਕ੍ਰਿਕਟ ‘ਚ ਜਨਤਕ ਕੈਚ ਲੈਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਮਾਰਕ ਬਾਊਚਰ ਦੇ ਨਾਂ ‘ਤੇ ਹੈ। ਉਨ੍ਹਾਂ ਨੇ 147 ਮੈਚਾਂ ਵਿਚ 532 ਕੈਚ ਲਏ ਹਨ।

Facebook Comment
Project by : XtremeStudioz