Close
Menu

ਟੈਸਟ ਕ੍ਰਿਕਟ: ਦੂਜੇ ਦਿਨ 249 ਦੌੜਾਂ ’ਤੇ ਹੀ ਸਿਮਟਿਆ ਪਾਕਿਸਤਾਨ

-- 05 September,2013

Saeed Ajmal

ਹਰਾਰੇ, 5 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮੈਲਕਮ ਵਾਲੇਰ ਦੀ ਨਾਬਾਦ 64 ਦੌੜਾਂ ਦੀ ਪਾਰੀ ਦੀ ਮਦਦ ਨਾਲ ਜਿੰਬਾਬਵੇ ਨੇ ਪਾਕਿਸਤਾਨ ਦੀ ਪਹਿਲੀ ਪਾਰੀ ’ਚ 249 ਦੌੜਾਂ ਦੇ ਜਵਾਬ ’ਚ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਚਾਹ ਤੱਕ ਤਿੰਨ ਵਿਕਟ ’ਤੇ 163 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ।

ਵਾਲੇਰ ਨੇ ਹੁਣ ਤੱਕ 88 ਗੇਂਦਾਂ ’ਚ 13 ਚੌਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ ਹਨ। ਉਹ ਪਾਕਿਸਤਾਨ ’ਚ ਜਨਮੇ ਸਿਕੰਦਰ ਰਜ਼ਾ(ਨਾਬਾਦ 29) ਨਾਲ ਹੁਣ ਤੱਕ ਚੌਥੇ ਵਿਕਟ ਲÂਂ 95 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਵੂਸੀ ਸਿਬਾਂਡਾ(31) ਤੇ ਕਪਤਾਨ ਹੈਮਿਲਟਨ ਮਸਾਕਾਦਜਾ(19) ਨੇ ਦੂਜੇ ਵਿਕਟ ਲਈ 48 ਦੌੜਾਂ ਜੋੜ ਕੇ ਜਿੰਬਾਬਵੇ ਨੂੰ ਸ਼ੁਰੂਆਤੀ ਝਟਕੇ ਤੋਂ ਉਭਾਰਿਆ। ਜਿੰਬਾਬਵੇ ਨੇ ਹਾਲਾਂਕਿ ਲਗਾਤਾਰ ਗੇਂਦਾਂ ’ਤੇ ਇਨ੍ਹਾਂ ਦੋਵਾਂ ਦੇ ਵਿਕਟ ਗੁਆ ਦਿੱਤੇ। ਸਿਬਾਂਡਾ ਨੂੰ ਤੇਜ਼ ਗੇਂਦਬਾਜ਼ ਜੁਨੈਦ ਖਾਨ ਦੀ ਗੇਂਦ ’ਤੇ ਵਿਕਟਕੀਪਰ ਅਦਨਾਨ ਅਕਮਲ ਨੇ ਕੈਚ ਆਊਟ ਕੀਤਾ। ਇਹ ਓਵਰ ਦੀ ਆਖ਼ਰੀ ਗੇਂਦ ਸੀ। ਸਈਦ ਅਜਮਲ ਨੇ ਇਸ ਤੋਂ ਬਾਅਦ ਅਗਲੇ ਓਵਰ ਦੀ ਪਹਿਲੀ ਗੇਂਦ ’ਤੇ ਮਸਾਕਾਦਜਾ ਨੂੰ ਬਾਊਲਡ ਕਰ ਦਿੱਤਾ।
ਵਾਲੇਰ ਤੇ ਸਿਕੰਦਰ ਨੇ ਹਾਲਾਂਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਚਾਹ ਤੱਕ ਸਫਲਤਾ ਤੋਂ ਵਾਂਝਾ ਰੱਖਿਆ। ਇਸ ਤੋਂ ਪਹਿਲਾਂ ਜਿੰਬਾਬਵੇ ਨੇ ਸਲਾਮੀ ਬੱਲੇਬਾਜ਼ ਟੀਨੋ ਮਾਵੋਯੋ(13) ਦਾ ਵਿਕਟ ਜਲਦੀ ਗੁਆ ਦਿੱਤਾ ਸੀ। ਉਸ ਨੂੰ ਜੁਨੈਦ ਨੇ ਅਕਮਲ ਹੱਥੋਂ ਕੈਚ ਕਰਾ ਕੇ ਪਾਕਿਸਤਾਨ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਸਿਬਾਂਡਾ ਤੇ ਮਸਾਕਾਦਜਾ ਨੇ ਪਾਰੀ ਨੂੰ ਸੰਭਾਲਿਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ੀ ਤੇ ਸਪਿੰਨ ਮਿਕਸ ਹਮਲੇ ਦਾ ਡੱਟ ਕੇ ਸਾਹਮਣਾ ਕੀਤਾ। ਵੱਡੇ ਸ਼ਾਟ ਖੇਡਣ ਲਈ ਮਸ਼ਹੂਰ ਮਸਾਕਾਦਜਾ ਨੇ ਚੌਕਸ ਰਵੱਈਆ ਅਪਣਾਇਆ। ਉਸ ਨੇ ਹਾਲਾਂਕਿ ਮੌਕਾ ਮਿਲਣ ’ਤੇ ਆਫ ਸਪਿੰਨਰ ਸਈਦ ਅਜਮਲ ਦੀ ਗੇਂਦ ’ਤੇ ਛੱਕਾ ਮਾਰਿਆ। ਪਾਕਿਸਤਾਨ ਦੀ ਟੀਮ ਅੱਜ ਸਵੇਰੇ ਨੌਂ ਵਿਕਟ ’ਤੇ 249 ਦੌੜਾਂ ਤੋਂ ਅੱਗੇ ਖੇਡਣ ਉਤਰੀ ਪਰ ਆਪਣੇ ਸਕੋਰ ’ਚ ਕੋਈ ਵਾਧਾ ਨਾ ਕਰ ਸਕੀ। ਤੈਂਡਾਈ ਚਤਾਰਾ ਨੇ ਅਜਮਲ ਨੂੰ ਬਾਊਲਡ ਕਰਕੇ ਪਾਕਿਸਤਾਨ ਦੀ ਪਾਰੀ ਦਾ ਅੰਤ ਕੀਤਾ। ਅਜਮਲ ਨੇ 49 ਦੌੜਾਂ ਬਣਾਈਆਂ।

Facebook Comment
Project by : XtremeStudioz