Close
Menu

ਟੈਸਟ ਖਿਡਾਰੀਆਂ ਨੂੰ ਮਿਲੇ ਵੱਧ ਪੈਸਾ : ਅਜਮਲ

-- 03 October,2013

ਲਾਹੌਰ – ਦੁਨੀਆ ਦੇ ਚੋਟੀ ਦੇ ਸਪਿਨਰਾਂ ‘ਚੋਂ ਇਕ ਪਾਕਿਸਤਾਨ ਦੇ ਆਫ ਸਪਿਨਰ ਸਈਅਦ ਅਜਮਲ ਨੇ ਕਿਹਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਟੈਸਟ ਖੇਡਣ ਲਈ ਖਿਡਾਰੀਆਂ ਨੂੰ ਵੱਧ ਪੈਸਾ ਦੇਣਾ ਚਾਹੀਦਾ ਹੈ। ਅਜਮਲ ਨੇ ਕਿਹਾ ਕਿ ਪਾਕਿ ਖਿਡਾਰੀਆਂ ਨੂੰ ਦੁਨੀਆ ਦੇ ਦੂਸਰੇ ਖਿਡਾਰੀਆਂ ਦੀ ਤੁਲਨਾ ਵਿਚ ਘੱਟ ਪੈਸਾ ਮਿਲਦਾ ਹੈ। ਉਸ ਨੇ ਕਿਹਾ ਕਿ ਖਿਡਾਰੀ ਹੁਣ ਵਨ ਡੇ ਤੇ ਟੀ-20 ਹੀ ਖੇਡਣਾ ਚਾਹੁੰਦੇ ਹਨ ਕਿਉਂਕਿ ਇਸ ਵਿਚ ਟੈਸਟ ਦੇ ਮੁਕਾਬਲੇ ਵੱਧ ਪੈਸਾ ਮਿਲਦਾ ਹੈ।

Facebook Comment
Project by : XtremeStudioz