Close
Menu

ਟੈਸਟ ਪੂਰੀ ਤਰ੍ਹਾਂ ਵੱਖਰੀ ਖੇਡ ਹੈ : ਡਿਵਿਲੀਅਰਸ

-- 12 December,2013

ਸੇਂਚੁਰੀਅਨ- ਦੱਖਣੀ ਅਫਰੀਕੀ ਕਪਤਾਨ ਏ. ਬੀ. ਡਿਵਿਲੀਅਰਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਮਾਣ ਹੈ ਕਿ ਉਹ ਦੁਨੀਆ ਦੀ ਨੰਬਰ ਇਕ ਰੋਜ਼ਾ ਟੀਮ ਨੂੰ 2-0 ਨਾਲ ਹਰਾਉਣ ‘ਚ ਸਫਲ ਰਹੀ ਪਰ ਉਹ ਆਉਣ ਵਾਲੀ ਟੈਸਟ ਲੜੀ ਲਈ ਆਤਮਮੁਗਧ ਨਹੀਂ ਹਨ ਕਿਉਂਕਿ ਇਹ ਪੂਰੀ ਤਰ੍ਹਾਂ ਵੱਖਰੀ ਖੇਡ ਹੈ। ਦੱਖਣੀ ਅਫਰੀਕਾ ਨੇ ਭਾਰਤ ਨੂੰ ਜੋਹਾਨਸਬਰਗ ‘ਚ ਪਹਿਲੇ ਇਕ ਰੋਜ਼ਾ ਮੈਚ ‘ਚ 141 ਦੌੜਾਂ ਅਤੇ ਡਰਬਨ ‘ਚ ਦੂਜੇ ਇਕ ਰੋਜ਼ਾ ਮੈਚ ‘ਚ 136 ਦੌੜਾਂ ਨਾਲ ਹਰਾਇਆ। ਸੇਂਚੁਰੀਅਨ ‘ਚ ਤੀਜਾ ਇਕ ਰੋਜ਼ਾ ਮੀਂਹ ਕਾਰਨ ਰੱਦ ਕਰਨਾ ਪਿਆ। ਹੁਣ ਦੋਵੇਂ ਟੀਮਾਂ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ। ਡਿਵਿਲੀਅਰਸ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਕ ਰੋਜ਼ਾ ਮੈਚ ‘ਚ ਜੋ ਹਮਲਾਵਰਤਾ ਦਿਖਾਈ ਉਸ ਨੂੰ ਟੈਸਟ ਮੈਚਾਂ ‘ਚ ਵੀ ਦਿਖਾਉਣਗੇ। ਅਸੀਂ ਲੜੀ ਦੇ ਸ਼ੁਰੂ ‘ਚ ਟੀਮ ਦੇ ਰੂਪ ‘ਚ ਇਸ ‘ਤੇ ਗੱਲ ਕੀਤੀ ਸੀ। ਅਸੀਂ ਪੂਰੇ ਜਜ਼ਬੇ ਅਤੇ ਸ਼ਕਤੀਸ਼ਾਲੀ ਹੋ ਕੇ ਖੇਡਣਾ ਚਾਹੁੰਦੇ ਸੀ ਅਤੇ ਅਸੀਂ ਅਜਿਹਾ ਕੀਤਾ ਪਰ ਸਾਨੂੰ ਹੁਣ ਫਿਰ ਤੋਂ ਅਜਿਹਾ ਕਰਨਾ ਹੋਵੇਗਾ। ਪਹਿਲੇ ਟੈਸਟ ਮੈਚ ਤੋਂ ਹੀ ਅਸੀਂ ਉਨ੍ਹਾਂ ਲਈ ਇਸ ਨੂੰ ਸਖ਼ਤ ਦੌਰ ਬਣਾਵਾਂਗੇ। ਇਸ ਦਾ ਮਤਲਬ ਇਹ ਹੈ ਕਿ ਭਾਰਤੀ ਟੀਮ ਲਈ ਇਹ ਚੇਤਾਵਨੀ ਹੈ ਪਰ ਡਿਵਿਲੀਅਰਸ ਨੇ ਇਸ ਦੇ ਨਾਲ ਹੀ ਕਿਹਾ ਕਿ ਲਾਲ ਗੇਂਦ ਨਾਲ ਖੇਡਣ ‘ਤੇ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਭਾਰਤੀ ਹਮਲੇ ਨੂੰ ਸਨਮਾਨ ਵੀ ਦੇਣਾ ਹੋਵੇਗਾ ਜੋ ਇਕ ਰੋਜ਼ਾ ‘ਚ ਨਾਕਾਮ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਟੈਸਟ ਪੂਰੀ ਤਰ੍ਹਆਂ ਵੱਖੀ ਖੇਡ ਹੁੰਦੀ ਹੈ ਕਿਉਂਕਿ ਸਫੇਦ ਗੇਂਦ ਨਾਲ ਤੁਸੀਂ ਕਾਫੀ ਚੀਜ਼ਾਂ ਕਰ ਸਕਦੇ ਹੋ। ਤੁਸੀਂ ਜੋਖਿਮ ਉਠਾ ਸਕਦੇ ਹੋ। ਲਾਲ ਗੇਂਦ ਸਾਹਮਣੇ ਸਾਨੂੰ ਆਪਣੀ ਤਕਨੀਕ ‘ਤੇ ਧਿਆਨ ਦੇਣਾ ਹੋਵੇਗਾ ਅਤੇ ਤਿਆਰ ਰਹਿਣਾ ਹੋਵੇਗਾ। ਸਾਨੂੰ ਏਕਾਗਰਤਾ ਬਨਾਉਣ ਦੀ ਜ਼ਰੂਰਤ ਹੋਵੇਗੀ ਅਤੇ ਸਾਡੇ ਗੇਂਦਬਾਜ਼ਾਂ ਨੂੰ ਸਨਮਾਨ ਵੀ ਦੇਣਾ ਹੋਵੇਗਾ।

Facebook Comment
Project by : XtremeStudioz