Close
Menu

ਟੋਕੀਓ ਦੇ ਉਪ ਸ਼ਹਿਰੀ ਇਲਾਕੇ ਵਿਚ ਜਹਾਜ਼ ਦੁਰਘਟਨਾਗ੍ਰਸਤ-ਤਿੰਨ ਮਰੇ

-- 27 July,2015

ਟੋਕੀਓ, 27 ਜੁਲਾਈ-ਅੱਜ ਜਪਾਨ ਦੀ ਰਾਜਧਾਨੀ ਟੋਕੀਓ ਦੇ ਉਪਸ਼ਹਿਰੀ ਇਲਾਕੇ ਵਿਚ ਇਕ ਛੋਟਾ ਜਹਾਜ਼ ਉਡਾਨ ਭਰਨ ਪਿੱਛੋਂ ਦੁਰਘਟਨਾ ਗ੍ਰਸਤ ਹੋ ਗਿਆ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਦੁਰਘਟਨਾ ਕਾਰਨ ਨੇੜਲੇ ਘਰਾਂ ਅਤੇ ਕਾਰਾਂ ਨੂੰ ਅੱਗ ਲੱਗ ਗਈ ਅਤੇ ਜਹਾਜ਼ ਦਾ ਮਲਬਾ ਇਕ ਸੜੇ ਹੋਏ ਘਰ ਵਿਚ ਪਿਆ ਹੋਇਆ ਹੈ। ਦੁਰਘਟਨਾ ਸਮੇਂ 36 ਸਾਲਾ ਪਾਈਲਟ ਅਤੇ ਚਾਰ ਯਾਤਰੀ ਜਹਾਜ਼ ‘ਤੇ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਦੋ ਯਾਤਰੀਆਂ ਅਤੇ ਇਕ ਔਰਤ ਦੀ ਜ਼ਮੀਨ ‘ਤੇ ਜਹਾਜ਼ ਡਿਗਣ ਨਾਲ ਮੌਤ ਹੋ ਗਈ ਜਦਰਿ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ।

Facebook Comment
Project by : XtremeStudioz