Close
Menu

ਟੋਨੀ ਐਬਟ ਨੇ ਸੰਭਾਲੀ ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਦੀ ਕਮਾਨ

-- 08 September,2013

ਜਲੰਧਰ ,8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  — ਆਰਥਿਕਤਾ ਦੇ ਖੇਤਰ ‘ਚ ਵੱਡੀ ਤਾਕਤ ਵਜੋਂ ਉਭਰ ਰਹੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਲਿਬਰਲ ਪਾਰਟੀ ਦੇ ਨੇਤਾ ਟੋਨੀ ਐਬਟ ਨੇ ਅਹੁਦਾ ਸੰਭਾਲ ਲਿਆ ਹੈ। ਬੀਤੇ ਦਿਨ ਹੋਈਆਂ ਦੇਸ਼ ਦੀਆਂ ਚੋਣਾਂ ‘ਚ ਲਿਬਰਲ ਪਾਰਟੀ ਨੂੰ 55 ਫੀਸਦੀ ਦੀ ਕਰੀਬ ਵੋਟਾਂ ਮਿਲੀਆਂ। ਜਦੋਂ ਕਿ ਲੇਬਰ ਪਾਰਟੀ ਸਿਰਫ 45 ਫੀਸਦੀ ਵੋਟ ਹੀ ਹਾਸਲ ਕਰ ਸਕੀ। ਨਤੀਜੇ ਵਜੋਂ ਕੇਵਿਨ ਰੁਡ ਦਾ ਫਿਰ ਪ੍ਰਧਾਨ ਮੰਤਰੀ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਆਸਟ੍ਰੇਲੀਆ ਦੇ ਪਿਛਲੇ 60 ਸਾਲਾਂ ਦੇ ਇਤਹਾਸ ‘ਚ ਅਜਿਹਾ 7ਵੀਂ ਵਾਰ ਹੋਇਆ ਹੈ ਕਿ ਸਰਕਾਰ ਬਦਲ ਗਈ। ਵੋਟਾਂ ਦੀ ਗਿਣਤੀ ਮੁਕੱਮਲ ਹੋਣ ਤੋਂ ਪਹਿਲਾਂ ਹੀ ਟੋਨੀ ਨੇ ਐਲਾਨ ਕਰ ਦਿੱਤਾ ਸੀ ਕਿ ਪੁਰਾਣੀ ਸਰਕਾਰ ਦੇ ਦਿਨ ਪੂਰੇ ਹੋ ਗਏ ਹਨ ਅਤੇ ਹੁਣ ਨਵੀਂ ਸਰਕਾਰ ਦਾ ਦੌਰ ਸ਼ੁਰੂ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਲੇਬਰ ਪਾਰਟੀ ਨੂੰ ਜਿੱਥੇ ਅੰਦਰੂਨੀ ਲੜਾਈ, ਦੂਜੇ ਦੇਸ਼ਾਂ ਤੋਂ ਸਮੁੰਦਰੀ ਰਸਤੇ ਆ ਰਹੇ ਸ਼ਰਨਾਰਥੀ ਲੋਕਾਂ, ਦੇਸ਼ ‘ਚ ਲਾਇਆ ਗਿਆ ਕਾਰਬਨ ਟੈਕਸ ਅਤੇ ਬੇਰੋਜ਼ਗਾਰੀ ਦੇ ਮਾਮਲੇ ਨੇ ਨੁਕਸਾਨ ਪਹੁੰਚਾਇਆ, ਉੱਥੇ ਦੂਜੇ ਦੇਸ਼ਾਂ ਅਤੇ ਖਾਸ ਕਰਕੇ ਭਾਰਤ ਤੋਂ ਆ ਰਹੇ ਵਿਦਿਆਰਥੀਆਂ ਦੀ ਸਮੱਸਿਆ ਦਾ ਵੀ ਖਮਿਆਜਾ ਵੀ ਭੁਗਤਣਾ ਪਿਆ। ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ‘ਚ ਵਿਦਿਆਰਥੀ ਆਸਟ੍ਰੇਲੀਆ ਪੜਣ ਪੁੱਜਦੇ ਹਨ ਪਰ ਉਨ੍ਹਾਂ ਨੂੰ ਕੰਮ ਨਾ ਮਿਲਣ ਅਤੇ ਪੀ. ਆਰ. ‘ਚ ਦਿਕੱਤ ਆਉਣ ਕਾਰਨ ਪਹਿਲਾਂ ਜੂਲੀਆ ਗਿਲਾਰਡ ਅਤੇ ਫਿਰ ਕੇਵਿਨ ਰੁਡ ਪ੍ਰਤੀ ਭਾਰਤੀ ਨਾਰਾਜ਼ਗੀ ਸੀ। ਗੁਣ ਜਦੋਂ ਕਿ ਆਸਟ੍ਰੇਲੀਆ ਦੀ ਸਰਕਾਰ ਬਦਲ ਗਈ ਹੈ ਤਾਂ ਲੱਖਾਂ ਦੀ ਗਿਣਤੀ ‘ਚ ਮਜਬੂਰ ਭਾਰਤੀ ਵਿਦਿਆਰਥੀਆਂ ਨੂੰ ਆਸ ਹੈ ਕਿ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ ‘ਤੇ ਹਲ ਹੋਣਗੇ।

Facebook Comment
Project by : XtremeStudioz