Close
Menu

ਟੋਨੀ ਐਬੋਟ ਪਹੁੰਚੇ ਇਰਾਕ , ਆਈ. ਐਸ. ਖਿਲਾਫ ਕੀਤੀ ਲੜਾਈ ਦੀ ਹਮਾਇਤ

-- 05 January,2015

ਮੈਲਬੋਰਨ – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੋਨੀ ਐਬੋਟ ਬਾਰੇ ਖਬਰ ਹੈ ਕਿ ਉਨ੍ਹਾਂ ਨੇ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਖਿਲਾਫ ਲੜਾਈ ‘ਚ ਇਰਾਕ ਦੀ ਮਦਦ ਕਰਨ ‘ਤੇ ਗੱਲਬਾਤ ਲਈ ਬਗਦਾਦ ਦਾ ਅਚਾਨਕ ਦੌਰਾ ਕੀਤਾ ਹੈ। ਸੂਤਰਾਂ ਮੁਤਾਬਕ ਐਬੋਟ ਨੇ ਆਪਣੀ ਇਰਾਕੀ ਹਮਆਹੁਦਾ ਹੈਦਰ ਅਲ ਅਬਾਦੀ ਨਾਲ ਮੁਲਾਕਾਤ ਕੀਤੀ ਅਤੇ ਅੱਤਵਾਦੀ ਸੰਗਠਨ ਖਿਲਾਫ ਲੜਾਈ ‘ਚ ਆਸਟ੍ਰੇਲੀਆ ਦੀ ਭੂਮਿਕਾ ‘ਤੇ ਗੱਲਬਾਤ ਕੀਤੀ। ਇਰਾਕ ‘ਚ ਆਈ. ਐਸ. ਖਿਲਾਫ ਹਵਾਈ ਹਮਲੇ ਕਰ ਰਹੇ ਅਮਰੀਕਾ ਦੀ ਪ੍ਰਧਾਨਗੀ ਵਾਲੇ ਗਠਜੋੜ ਦਾ ਆਸਟ੍ਰੇਲੀਆ ਇਕ ਹਿੱਸਾ ਹੈ ਅਤੇ ਉਸ ਨੇ ਇਰਾਕੀ ਫੌਜ ਦੇ ਪ੍ਰੀਖਣ ‘ਚ ਮਦਦ ਕਰਨ ਲਈ ਵਿਸ਼ੇਸ਼ ਫੋਰਸ ਤਾਇਨਾਤ ਕੀਤੀ ਹੈ। ਅੱਤਵਾਦੀਆਂ ਖਿਲਾਫ ਲੜਾਈ ਨੂੰ ਪੂਰੇ ਵਿਸ਼ਵ ਲਈ ਇਕ ਮਹੱਤਵਪੂਰਨ ਸੰਘਰਸ਼ ਦੱਸਦੇ ਹੋਏ ਐਬੋਟ ਨੇ ਕਿਹਾ ਕਿ ਇਹ ਸੰਘਰਸ਼ ਸਿਰਫ ਇਰਾਕ ਅਤੇ ਇਸ ਖੇਤਰ ਦੇ ਲੋਕਾਂ ਲਈ ਨਹੀਂ ਹੈ, ਸਗੋਂ ਇਹ ਪੂਰੇ ਵਿਸ਼ਵ ਲਈ ਹੈ ਕਿਉਂਕਿ ਆਈ. ਐਸ. ਆਈ. ਐਲ. ਨੇ ਪੂਰੇ ਵਿਸ਼ਵ ਖਿਲਾਫ ਜੰਗ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅਲ ਅਬਾਦੀ ਦਾ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮ ਲਈ ਧੰਨਵਾਦ ਜਤਾਉਂਦਾ ਹਾਂ। ਉਨ੍ਹਾਂ ਕੋਲ ਅਸਾਧਾਰਣ ਮੁਸ਼ਕਲ ਕੰਮ ਹਨ। ਐਬੋਟ ਨੇ ਕਿਹਾ ਕਿ ਇਲਾਕੇ ਦੇ ਲੋਕ ਮੁਸ਼ਕਲ ਸਮਾਂ ਹੰਢਾ ਰਹੇ ਹਨ, ਪਰ ਆਸਟ੍ਰੇਲੀਆ ਇਰਾਕੀ ਲੋਕਾਂ ਦਾ ਦੋਸਤ ਹੈ। ਉਨ੍ਹਾਂ ਨੇ ਸੰਘਰਸ਼ ਦੇ ਚਲਦੇ ਪਲਾਇਨ ਕਰ ਚੁੱਕੇ ਲੋਕਾਂ ਲਈ ਖਾਣ-ਪੀਣ ਲਈ ਸਹਾਇਤਾ ਸਬੰਧੀ 50 ਲੱਖ ਅਮਰੀਕੀ ਡਾਲਰ ਦੀ ਹੋਰ ਰਾਸ਼ੀ ਦੀ ਮਨੁੱਖੀ ਮਦਦ ਦਾ ਐਲਾਨ ਕੀਤਾ।

Facebook Comment
Project by : XtremeStudioz