Close
Menu

ਟੋਰਾਂਟੋ ‘ਚ ਮਾਂ ਨੂੰ ਮਾਰ ਕੇ ਪੁੱਤ ਫਰਾਰ

-- 04 June,2015

ਟੋਰਾਂਟੋ- ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ‘ਚ ਸਾਲ 2015 ਦੌਰਾਨ 21 ਕਤਲ ਹੋ ਚੁੱਕੇ ਹਨ। ਤਾਜ਼ਾ ਵਾਰਦਾਤ ਇਕ ਪੁੱਤਰ ਵਲੋਂ ਮਾਂ ਦਾ ਕਤਲ ਕਰਕੇ ਫਰਾਰ ਹੋ ਜਾਣ ਦੀ ਵਾਪਰੀ ਹੈ। 26 ਸਾਲਾ ਗੋਰੇ ਜਸਟਿਨ ਸਕਾਟ ‘ਤੇ ਆਪਣੀ 65 ਸਾਲਾ ਮਾਂ ਲਿੰਡਾ ਸਕਾਟ ਦਾ ਸ਼ਹਿਰ ਦੇ ਸਕਾਰਬਰੋ ਏਰੀਆ ਵਿਖੇ ਅਪਾਰਟਮੈਂਟ ‘ਚ ਚਾਕੂ ਨਾਲ ਕਤਲ ਕਰਨ ਦਾ ਦੋਸ਼ ਹੈ। ਬੀਤੇ ਕੱਲ੍ਹ ਵਾਪਰੀ ਘਟਨਾ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਸ਼ੱਕੀ ਦੀ ਗ੍ਰਿਫਤਾਰੀ ਲਈ ਦੇਸ਼ ਭਰ ‘ਚ ਵਰੰਟ ਜਾਰੀ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਉਸ ਦੀ ਕਿਊਬਕ ਤੋਂ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮਿਲੀ ਜਾਣਕਾਰੀ ਅਨੁਸਾਰ ਮਾਂ-ਪੁੱਤ ਅਪਾਰਟਮੈਂਟ ‘ਚ ਇਕੱਠੇ ਰਹਿੰਦੇ ਸਨ।

Facebook Comment
Project by : XtremeStudioz