Close
Menu

ਟੋਰਾਂਟੋ ‘ਚ ਮੌਸਮ ਦੀ ਭਾਰੀ ਬਰਫ਼ਬਾਰੀ ਕਾਰਨ ਅੱਤ ਦੀ ਸਰਦੀ

-- 20 December,2013

2013_12image_12_38_575463073snow_photoa-llਟੋਰਾਂਟੋ ,20 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਟੋਰਾਂਟੋ ‘ਚ ਘੱਟੋ-ਘੱਟ ਤਾਪਮਾਨ ਮਾਈਨਸ 17 ਹੋਣ ਕਾਰਨ ਅੱਤ ਦੀ ਸਰਦੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਦੋਂ  ਕਿ ਇੱਥੇ ਵੱਧ ਤੋਂ ਵੱਧ ਮਾਈਨਸ 8 ਹੈ। ਠੰਡੀ ਹਵਾ ਚੱਲਣ ਕਰਕੇ ਇਹ ਤਾਪਮਾਨ ਮਨਫ਼ੀ 21 ਤੱਕ ਮਹਿਸੂਸ ਕੀਤਾ ਗਿਆ। ਕੈਨੇਡਾ ‘ਚ ਬੇਘਰੇ ਲੋਕਾਂ ਲਈ ਥਾਂ-ਥਾਂ ਜਨਤਕ ਸ਼ੈਲਟਰ ਬਣਾਏ ਹੋਏ ਹਨ, ਜੋ ਅਜਿਹੇ ਮੌਕੇ ਖੋਲ੍ਹ ਦਿੱਤੇ ਜਾਂਦੇ ਹਨ ਅਤੇ ਲੋਕਾਂ ਨੂੰ ਇਨ੍ਹਾਂ ਵਿੱਚ ਰਹਿਣ ਲਈ ਲਿਆਂਦਾ ਜਾਂਦਾ ਹੈ।

ਇਥੇ ਇਨ੍ਹਾਂ ਨੂੰ ਖਾਣਾ ਆਦਿ ਵੀ ਮੁਫ਼ਤ ਮੁਹੱਈਆ ਕੀਤਾ ਜਾਂਦਾ ਹੈ। ਟੋਰਾਂਟੋ ਸਿਟੀ ਵਲੋਂ ਬੇਘਰੇ ਲੋਕਾਂ ਨੂੰ ਪਬਲਿਕ ਸ਼ੈਲਟਰਾਂ ਵਿਚ ਪਨਾਹ ਲੈਣ ਦੀ ਸਲਾਹ ਦਿਤੀ ਗਈ ਹੈ ਤਾਂ ਜੋ ਸਰਦੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਤੱਕ ਹੀ ਤਾਪਮਾਨ ਜ਼ੀਰੋ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਬੀਤੇ ਹਫਤੇ ਲੋਕ ਆਪਣੇ ਘਰਾਂ ਦੇ ਅੱਗਿਓਂ ਬਰਫ਼ ਹਟਾਉਣ ਵਿੱਚ ਲੱਗੇ ਰਹੇ ਕਿਉਂਕਿ ਕਈ ਥਾਂਵਾਂ ‘ਤੇ 15 ਤੋਂ 25 ਸੈਂਟੀਮੀਟਰ ਬਰਫ਼ਬਾਰੀ ਹੋਈ।

ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਅਜਿਹੇ ਮੌਸਮ ‘ਚ ਘਰੋਂ ਕਾਰ ਵਿੱਚ ਬਾਹਰ ਜਾਣ ਸਮੇਂ ਐਂਮਰਜੰਸੀ ਕਿੱਟ ਜ਼ਰੂਰ ਕੋਲ ਰੱਖਣ। ਇਸ ਦੇ ਨਾਲ ਹੀ ਗੈਸ ਵਾਲੀ ਟੈਂਕੀ ਭਰ ਕੇ ਰੱਖਣ, ਵਿੰਡਸ਼ੀਲਡ ਫ਼ਲੂਯਡ ਪੂਰਾ ਹੋਵੇ, ਕਾਰ ਵਿੱਚ ਕੰਬਲ ਅਤੇ ਮੋਮਬੱਤੀਆਂ ਹੋਣ ਅਤੇ ਨਾਲ ਹੀ ਹਲਕੇ-ਫੁਲਕੇ ਸਨੈਕ ਵੀ ਰੱਖੇ ਜਾਣ ਤਾਂ ਜੋ ਮੁਸ਼ਕਲ ਪੈਣ ‘ਤੇ ਕੰਮ ਆ ਸਕਣ।

Facebook Comment
Project by : XtremeStudioz