Close
Menu

ਟੋਰਾਂਟੋ ‘ਚ ਮੰਦਿਰ ‘ਤੇ ਹਥਿਆਰਬੰਦ ਹਮਲੇ ਦੀ ਜਾਂਚ ਜਾਰੀ

-- 18 January,2014

ਟੋਰਾਂਟੋ,18 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਸਕਾਰਬਰੋ ਇਲਾਕੇ ਵਿਚ ਸ੍ਰੀ ਵਰਾਸਥੀ ਵਨਿਯਾਗਰ ਨਾਮਕ ਹਿੰਦੂ ਮੰਦਿਰ ‘ਤੇ ਹਥਿਆਰਬੰਦ ਹਮਲਾ ਕਰਨ ਦੇ ਦੋਸ਼ ਵਿਚ ਇਕ ਔਰਤ ਸਮੇਤ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਨੌਂ ਵਜੇ ਦੇ ਕਰੀਬ ਲੁਟੇਰੇ ਮੂੰਹ-ਸਿਰ ਕੱਜ ਕੇ ਮੰਦਿਰ ‘ਚ ਵੜੇ ਸਨ। ਔਰਤ ਨੇ ਸ਼ਰਧਾਲੂਆਂ ‘ਤੇ ਬੰਦੂਕ ਤਾਣ ਲਈ ਅਤੇ ਉਸ ਦੇ ਸਾਥੀ ਨੇ ਸਾਰਿਆਂ ਨੂੰ ਡਰਾ ਇਕ ਪਾਸੇ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਪਰ ਇਕ ਸ਼ਰਧਾਲੂ ਫੁਰਤੀ ਨਾਲ ਪੁਲਿਸ ਨੂੰ ਟੈਲੀਫ਼ੋਨ ਕਰਨ ‘ਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਦੋਵੇਂ ਹਮਲਾਵਰ ਮੌਕਾ ਸਾਂਭਦੇ ਹੋਏ ਬਿਨਾਂ ਕੁਝ ਨਾਲ ਲਿਜਾਇਆਂ ਦੌੜ ਗਏ। ਪੁਲਿਸ ਨੇ ਕਾਲੇ ਕੱਪੜੇ ਪਾ ਕੇ ਆਈ ਲੁਟੇਰੀ ਅਤੇ ਉਸ ਦੇ ਸਾਥੀ ਦੀ ਉਮਰ 25-30 ਸਾਲ ਦੱਸੀ ਹੈ। ਪੁਲਿਸ ਨੇ ਜਾਂਚ ‘ਚ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਅਤੇ ਮੌਕੇ ਦੇ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ।

Facebook Comment
Project by : XtremeStudioz