Close
Menu

ਟੋਰਾਂਟੋ ‘ਚ ਵਧ ਰਹੀ ਹੈ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ, ਹੈਰਾਨ ਕਰਦੇ ਨੇ ਅੰਕੜੇ

-- 01 August,2017

ਟੋਰਾਂਟੋ— ਕੈਨੇਡਾ ਦੇ ਟੋਰਾਂਟੋ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਹਫਤੇ ਹੀ 4 ਮੌਤਾਂ ਹੋਈਆਂ ਸਨ। ਪੁਲਸ ਨੇ ਇਸ ਸੰਬੰਧ ਵਿਚ ਲੋਕਾਂ ਨੂੰ ਅਲਰਟ ਰਹਿਣ ਦੀ ਚਿਤਾਵਨੀ ਦਿੱਤੀ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਪਰ ਫਿਰ ਵੀ ਲੋਕ ਇਸ ਗੱਲ ਨੂੰ ਸਮਝ ਨਹੀਂ ਰਹੇ ਹਨ। ਇੱਥੇ ਹੁਣ ਤੱਕ 20 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਹ ਰਿਕਾਰਡ ਵੈਨਕੂਵਰ ‘ਚ ਹੋਣ ਵਾਲੀਆਂ ਮੌਤਾਂ ਨਾਲੋਂ ਘੱਟ ਹੈ। ਇੱਥੋਂ ਦੀ ਸਿਟੀ ਪੁਲਸ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਕਾਰਨ ਇੱਥੇ 25 ਲੋਕਾਂ ਦੀ ਮੌਤ ਹੋ ਗਈ, ਉਹ ਵੀ ਇਕੱਲੇ ਜੂਨ ਮਹੀਨੇ ਵਿਚ। ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿਚ ਨਸ਼ੇ ਦੀ ਓਵਰਡੋਜ਼ ਨੇ 935 ਜਾਨਾਂ ਲਈਆਂ ਸਨ।
ਟੋਰਾਂਟੋ ਵਿਚ ਤਾਂ ਨਸ਼ਿਆਂ ਦੀ ਓਵਰਡੋਜ਼ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਟੋਰਾਂਟੋ ਦੇ ਦੱਖਣੀ ਰਿਵਰਡੇਲ ਕਮਿਊਨਿਟੀ ਹੈਲਥ ਸੈਂਟਰ ਨੇ ਕਿਹਾ ਕਿ ਹਾਲ ਹੀ ‘ਚ ਲੋਕਾਂ ਵਲੋਂ ਨਸ਼ੇ ਦੀ ਓਵਰਡੋਜ਼ ਲੈਣਾ ਦੀ ਦਰ ਵਧ ਰਹੀ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਮੌਤਾਂ ਹੈਰੋਇਨ ਦੇ ਨਾਲ-ਨਾਲ ਫੈਂਟਾਲਿਨ ਨਾਲ ਹੋ ਰਹੀਆਂ ਹਨ, ਕਿਉਂਕਿ ਫੈਂਟਾਨਿਲ ਬਹੁਤ ਹੀ ਸ਼ਕਤੀਸ਼ਾਲੀ ਹੈ।

Facebook Comment
Project by : XtremeStudioz