Close
Menu

ਟੋਰਾਂਟੋ ‘ਚ ਸੀਸੇਲ ਵੱਲੋਂ ਕ੍ਰਿਸਮਸ ਪਾਰਟੀ 13 ਨੂੰ

-- 11 December,2014

ਟੋਰਾਂਟੋ, ਅਪਾਹਜ ਵਿਅਕਤੀਆਂ ਦੇ ਹਿਤਾਂ ਲਈ ਕੰਮ ਕਰਨ ਵਾਲੀ ਸੰਸਥਾ ‘ਸੀਸੇਲ ਵੱਲੋਂ ਕ੍ਰਿਸਮਸ ਸੈਲੀਬ੍ਰੇਸ਼ਨ ਸਮਾਗਮ 13 ਦਸੰਬਰ ਸਨਿੱਚਰਵਾਰ ਨੂੰ ਬਰੈਂਪਟਨ ਸੈਂਟਰਲ ਲਾਇਬ੍ਰੇਰੀ (150 ਸੈਂਟਰਲ ਡਰਾਇਵ/ਨੇੜੇ ਬਰੈਂਮਲੀ ਸਿਟੀ ਸੈਂਟਰ)ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੀ ਪ੍ਰਧਾਨ ਬੀਬਾ ਹਰਵਿੰਦਰ ਬਾਜਵਾ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਦੇ ਅਪਾਹਜ ਬੱਚਿਆਂ ਵੱਲੋਂ ਵੱਖ-ਵੱਖ ਸੱਭਿਆਚਾਰਾਂ ਨਾਲ ਸਬੰਧਤ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ ਅਤੇ ਦੁਪਹਿਰ ਦੇ ਖਾਣੇ ਦਾ ਵੀ ਇੰਤਜ਼ਾਮ ਹੋਵੇਗਾ।

Facebook Comment
Project by : XtremeStudioz