Close
Menu

ਟੋਰਾਂਟੋ ਦੇ ਡਰਾਈਵਰਾਂ ‘ਤੇ ਨੱਥ ਕੱਸਣਗੇ ਨਵੇਂ ਸਖਤ ਨਿਯਮ!

-- 03 September,2015

ਟੋਰਾਂਟੋ— ਕੈਨੇਡਾ ਵਿਚ ਟੋਰਾਂਟੋ ਦੇ ਡਰਾਈਵਰਾਂ ਲਈ ਨਵੇਂ ਸਖਤ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਕ ਸਤੰਬਰ ਤੋਂ ਹਾਈਵੇਅ ਦੇ ਨਿਯਮਾਂ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ, ਜਿਸ ਮੁਤਾਬਕ ਹੁਣ ਸੜਕ ‘ਤੇ ਵਿਚਲਿਤ ਝੰਗ ਨਾਲ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ। ਇਨ੍ਹਾਂ ਕਾਨੂੰਨਾਂ ਨਾਲ ਸਾਈਕਲ ਸਵਾਰਾਂ ਨੂੰ ਸੁਰੱਖਿਅਤ ਰੱਖਣ ਵਿਚ ਮੁੱਖ ਤੌਰ ‘ਤੇ ਮਦਦ ਮਿਲੇਗੀ।
ਨਵੇਂ ਨਿਯਮਾਂ ਮੁਤਾਬਕ ਡਿਸਟਰੈਕਟਿਡ ਡਰਾਈਵਿੰਗ ਕਰਨ ਵਾਲਿਆਂ ਨੂੰ 490 ਡਾਲਰ ਦਾ ਜ਼ੁਰਮਾਨਾ ਕੀਤਾ ਜਾਵੇਗਾ ਅਤੇ 3 ਡੀਮੈਰਿਟ ਪੁਆਇੰਟ ਵੀ ਦਿੱਤੇ ਜਾਣਗੇ। ਨਵੇਂ ਨਿਯਮਾਂ ਮੁਤਾਬਕ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ, ਫੋਨ ਨੂੰ ਦੇਖਣਾ, ਮੈਸੇਜ ਟਾਈਪ ਕਰਨ ਤੋਂ ਇਲਾਵਾ ਪਿਛਲੀ ਸੀਟ ‘ਤੇ ਬੈਠੇ ਬੱਚਿਆਂ ਨਾਲ ਛੇੜਛਾੜ ਕਰਨੀ ਅਤੇ ਸਟੀਰੀਓ ਆਦਿ ਦੀ ਵਰਤੋਂ ਨੂੰ ਵੀ ਡਿਸਟਰੈਕਟਿਡ ਡਰਾਈਵਿੰਗ ਵਿਚ ਰੱੱਖਿਆ ਜਾਵੇਗਾ। ਇਨ੍ਹਾਂ ਨਿਯਮਾਂ ਮੁਤਾਬਕ ਸਾਈਕਲ ਸਵਾਰਾਂ ਕੋਲੋਂ ਗੱਡੀ ਲੰਘਾਉਣ ਸਮੇਂ ਘੱਟੋ-ਘੱਟ 1 ਮੀਟਰ ਦਾ ਫਾਸਲਾ ਰੱਖਣਾ ਜ਼ਰੂਰੀ ਹੋਵੇਗਾ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 180 ਡਾਲਰ ਦਾ ਜ਼ੁਰਮਾਨਾ ਹੋਵੇਗਾ ਤੇ 2 ਡੀਮੈਰਿਟ ਪੁਆਇੰਟ ਦਿੱਤੇ ਜਾਣਗੇ।

Facebook Comment
Project by : XtremeStudioz