Close
Menu

ਟੋਰਾਂਟੋ ਦੇ ਮਾਈਕਲ ਨੇ ਚੈਰਿਟੀ ਲਈ ਲੇਕ ਓਂਟਾਰੀਓ ਨੂੰ ਤੈਰ ਕੇ ਕੀਤਾ ਪਾਰ

-- 24 August,2015

ਟੋਰਾਂਟੋ : ਪੇਸ਼ੇ ਤੋਂ ਵਕੀਲ ਇਕ ਟੋਰਾਂਟੋ ਵਾਸੀ ਵੱਲੋਂ ਮੈਲਾਨੋਮਾ ਖਿਲਾਫ਼ ਲੜਾਈ ਲਈ ਫ਼ੰਡ ਇਕੱਠਾ ਕਰਨ ਦੇ ਉਦੇਸ਼ ਨਾਲ ਲੇਕ ਓਂਟਾਰੀਓ ਦੇ ਸਖਤ ਟਰੈਕ ਨੂੰ ਤੈਰ ਕੇ ਮੁਕੰਮਲ ਕੀਤਾ।

“ਕਰੌਸਿਮਗ ਫ਼ੌਰ ਏ ਕੋਜ਼” ਨਾਂ ਦੇ ਇਸ ਈਵੈਂਟ ਦਾ ਆਯੋਜਨ ਮਾਈਕਲ ਮੈਕਲਸੈਕ ਵੱਲੋਂ ਆਪਣੇ 29 ਸਾਲਾ ਦੋਸਤ ਡੁਗਲਾਸ ਦੀ ਇਸ ਬੀਮਾਰੀ ਨਾਲ ਹੋਈ ਮੋਤ ਤੋਂ ਬਾਅਦ ਕੀਤਾ ਗਿਆ ਹੈ। ਮਾਈਕਲ ਵੱਲੋਂ ਆਪਣੇ ਦੋਸਤ ਦੇ ਨਾਂ ‘ਤੇ ਬਣਾਈ ਗਈ ਡੁਗਲਸ ਰਾਈਟ ਫ਼ਾਉਂਡੇਸ਼ਨ ਲਈ 100,000 ਡਾਲਰ ਇਕੱਥੇ ਕਰਨ ਦੇ ਉਦੇਸ਼ ਹਿੱਤ ਇਹ ਸਵੀਮਿੰਗ ਦਾ ਸਫ਼ਰ ਪੂਰਾ ਕੀਤਾ ਗਿਆ। ਫ਼ੰਡਰੇਜ਼ਿੰਗ ਦੀਆਂ ਇਨਹਾਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਤੱਕ ਇਸ ਫ਼ਾਉਂਡੇਸ਼ਨ ਕੋਲ 76,000 ਡਾਲਰ ਦੀ ਰਕਮ ਜਮ੍ਹਾਂ ਕੀਤੀ ਜਾ ਚੁੱਕੀ ਹੈ।

ਮੇਲਾਨੋਮਾ ਕੈਂਸਰ ਨੌਜਵਾਨਾਂ ਵਿਚ ਫ਼ੈਲਣ ਵਾਲਾ ਸਭ ਨਾਲੋਂ ਆਮ ਕੈਂਸਰ ਹੈ, ਪਰ ਇਸਦਾ ਸਹੀ ਸਮੇਂ ‘ਤੇ ਪਤਾ ਲੱਗਣ ‘ਤੇ ਸਹੀ ਇਲਾਜ ਵੀ ਕੀਤਾ ਜਾ ਸਕਦਾ ਹੈ। ਮਾਈਕਲ ਨੇ ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਕਿਹਾ ਕਿ, “ਸਾਨੂੰ ਇਸ ਬੀਮਾਰੀ ਪ੍ਰਤੀ ਲੋਕਾਂ ਵਿਚ ਜਾਗਰੁਕਤਾ ਲਿਆਉਣ ਦੀ ਲੋੜ ਹੈ ਅਤੇ ਇਹ ਜਾਣਕਾਰੀ ਜਿੰਨੀ ਜਲਦੀ ਹੋ ਸਕੇ ਨੌਜਵਾਨਾਂ ਤੱਕ ਪਹੁੰਚਾਉਣੀ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।”

32 ਸਾਲ ਦੇ ਮਾਈਕਲ ਵੱਲੋਂ ਆਪਣਾ ਇਹ 51 ਕਿਲੋਮੀਟਰ ਦਾ ਸਫ਼ਰ ਨਿਆਗਰਾ ਵਿਖੇ ਲੇਕ ਓਂਟਾਰੀਓ ਤੋਂ ਸਦਸ਼ੁਰੂ ਕੀਤਾ ਗਿਆ, ਜਿਸ ਨੂੰ ਟੋਰਾਂਟੋ ਵਿਖੇ ਕੱਲ ਰਾਤ ਮੁਕੰਮਲ ਕੀਤਾ ਗਿਆ। ਜਿਸ ਪਾਰਕ ਵਿਚ ਮਾਈਕਲ ਵੱਲੋਂ ਆਪਣੇ ਇਸ ਸਫ਼ਰ ਨੂੰ ਪੂਰਾ ਕੀਤਾ ਗਿਆ ਉਸ ਦਾ ਨਾ ਵੀ ਮਰਲਿਨ ਬੈਲ ਹੈ, ਜੋ ਕਿ ਇਕ ਲੌਂਗ ਡਿਸਟੈਂਸ ਸਵੀਮਰ ਰਹਿ ਚੁੱਕੀ ਹਨ ਅਤੇ 1954 ਵਿਚ ਜਿਨ੍ਹਾਂ ਵੱਲੋਂ ਲੇਕ ਓਂਟਾਰੀਓ ਨੂੰ ਤੈਰ ਕੇ ਪਾਰ ਕੀਤਾ ਗਿਆ ਸੀ।

Facebook Comment
Project by : XtremeStudioz