Close
Menu

ਟੋਰਾਂਟੋ ਦੇ ਮੇਅਰ ਰੌਬ ਫੋਰਡ ਖ਼ਿਲਾਫ ਲੋਕਾਂ ਵਲੋਂ ਭਾਰੀ ਰੋਸ ਵਿਖਾਵਾ

-- 10 November,2013

Rob-Ford-crack-photoਟੋਰਾਂਟੋ,10 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਟੋਰਾਂਟੋ ਦੇ ਮੇਅਰ ਰੌਬ ਫੋਰਡ ਨੇ ਕਲ ਮੀਡੀਏ ਸਾਹਮਣੇ ਇਹ ਗੱਲ ਕਹੀ ਕਿ ਉਸ ਨੇ ਇਕ ਸਾਲ ਪਹਿਲਾਂ ਆਪਣੇ ਦਫਤਰ ਵਿਚ ਕਰੈਕ ਕੋਕੀਨ ਪੀਤੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਫਿਰ ਕਦੇ ਨਹੀਂ ਹੋਵੇਗਾ ਅਤੇ ਇਸ ਲਈ ਲੋਕਾਂ ਤੋਂ ਮੁਆਫੀ ਵੀ ਮੰਗੀ। ਪੱਤਰਕਾਰਾਂ ਦੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ ਕਿਉਂਕਿ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ, ਉਹ ਪੂਰੀ ਹੋਣ ਤਕ ਨਿਭਾਉਂਦੇ ਰਹਿਣਗੇ। ਦੂਜੇ ਪਾਸੇ ਉਨ੍ਹਾਂ ਦੇ ਸਾਥੀ ਕੌਂਸਲਰਾਂ ਵਿਚੋਂ ਕਈਆਂ ਨੇ ਉਨ੍ਹਾਂ ਦੇ ਖਿਲਾਫ ਬਗਾਵਤ ਕਰ ਦਿੱਤੀ ਹੈ। ਕੌਂਸਲਰ ਜੈਨੇਟ ਡੇਵਿਸ ਨੇ ਕਿਹਾ ਹੈ ਕਿ ਉਹ ਸਿਟੀ ਕੌਂਸਲ ਵਿਚ ਇਕ ਮਤਾ ਲਿਆਉਣਗੇ ਅਤੇ ਮੇਅਰ ਫੋਰਡ ਨੂੰ ਹਟਾਉਣ ਦੀ ਮੰਗ ਕਰਨਗੇ। ਓਧਰ ਇਕ ਘਰ ਦੇ ਬਾਹਰ ਫੋਰਡ ਦੇ ਨਾਲ ਇਕ ਤਸਵੀਰ ਵਿਚ ਨਜ਼ਰ ਆਉਣ ਵਾਲੇ ਵਿਅਕਤੀ ਦੇ ਵਕੀਲ ਨੇ ਆਖਿਆ ਕਿ ਉਹ ਸ਼ੁੱਕਰਵਾਰ ਨੂੰ ਅਦਾਲਤ ਵਿਚ ਜਾ ਕੇ ਉਸ ਵੀਡੀਓ ਦੀਆਂ ਦੋ ਕਾਪੀਆਂ ਦੀ ਮੰਗ ਕਰੇਗਾ। ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਇਹ ਵੀਡੀਓ ਹਾਰਡ ਡਰਾਈਵਜ਼ ਉਤੇ ਹੈ, ਜਿਨ੍ਹਾਂ ਨੂੰ ਜੂਨ ਵਿਚ ਗੈਂਗ ਤੇ ਹੋਰ ਗੋਲੀ ਸਿੱਕੇ ਦੇ ਸੰਬੰਧ ਵਿਚ ਕੀਤੀ ਗਈ ਜਾਂਚ, ਜਿਸ ਨੂੰ ਪ੍ਰਾਜੈਕਟ ਟ੍ਰੈਵਲਰ ਦਾ ਨਾਂ ਦਿੱਤਾ ਗਿਆ ਸੀ, ਦੌਰਾਨ ਕਬਜ਼ੇ ਵਿਚ ਲਿਆ ਗਿਆ ਸੀ।

Facebook Comment
Project by : XtremeStudioz