Close
Menu

ਟੋਰਾਂਟੋ ਵਿੱਚ ਲੱਭੀ ਸੁਰੰਗ ਦਾ ਲੱਭਿਆ ਸੁਰਾਗ਼

-- 05 March,2015

ਟੋਰਾਂਟੋ,ਟਰਾਂਟੋ ਦੀ ਯੌਰਕ ਯੂਨੀਵਰਸਿਟੀ ਦੇ ਲਾਗਿਓਂ ਪਿਛਲੇ ਦਿਨੀਂ ਮਿਲੀ ਸੁਰੰਗ ਦੀ ਲੋਕਾਂ ‘’ਚ ਕਾਫੀ ਚਰਚਾ ਹੁੰਦੀ ਰਹੀ ਅਤੇ ਪੁਲੀਸ ਲਈ ਵਖ਼ਤ ਪਿਆ ਰਿਹਾ। ਇਹ ਸੁਰੰਗ ਟੋਰਾਂਟੋ ’ਚ ਹੋਣ ਵਾਲੀਆਂ ਪੈਨਐਮ ਖੇਡਾਂ ਦੇ ‘ਟੈਨਿਸ ਵੈਨਿਊ’ ਦੇ ਨੇੜੇ ਸੀ ਜਿਸ ਕਰਕੇ ਪਹਿਲਾਂ ਇਸ ਨੂੰ ਕਿਸੇ ਸਾਬੋਤਾਜ ਵਜੋਂ ਵੇਖਿਆ ਜਾ ਰਿਹਾ ਸੀ ,ਪਰ ਹੁਣ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਇਸ ਨੂੰ ਪੁੱਟਣ ਵਾਲੇ ਪਛਾਣ ਲਏ ਗਏ ਹਨ ਅਤੇ 20 ਕੁ ਸਾਲਾਂ ਦੇ ਦੋ ਨੌਜਵਾਨਾਂ ਨੇ ਇਹ ਗੁਫ਼ਾ‘ਮੌਜਮਸਤੀ’ ਵਾਸਤੇ ਪੁੱਟੀ ਸੀ। ਇਹ 10 ਮੀਟਰ ਲੰਬੀ 2 ਮੀਟਰ ਉੱਚੀ ਸੁਰੰਗ ਵਰਸਿਟੀ ਲਾਗੇ ਉਜਾੜ ਵਾਲੀ ਜਗ੍ਹਾ ’ਤੇ ਸੀ ਜਿਸ ਦੀ ਭਿਣਕ ਪੁਲੀਸ ਨੂੰ ਜਨਵਰੀ ਦੇ ਅਖੀਰ ’ਚ ਪਈ, ਜਿਸ ਨੂੰ ਪੈਨਐਮ ਖੇਡਾਂ‘’ਚ ਗੜਬੜ ਕਰਨ ਦੇ ਉਦੇਸ਼ ਨਾਲ ਖੋਦਿਆ ਮੰਨਿਆ ਜਾ ਰਿਹਾ ਸੀ। ਕੌਮੀ ਸੁਰੱਖਿਆ ਏਜੰਸੀਆਂ ਵੀ ਇਸ ਦੀ ਪੜਤਾਲ ਪਿੱਛੇ ਸਨ। ਪੁਲੀਸ ਨੇ ਇਨ੍ਹਾਂ ਦੋਹਾਂ ਨੌਜਵਾਨਾਂ ਤੋਂ ਪੜਤਾਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਮੰਤਵ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। ਪੁਲੀਸ ਨੇ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ। ਹੁਣ ਇਸ ਗੁਫ਼ਾ’ ਨੂੰ ਭਰ ਦਿੱਤਾ ਗਿਆ ਹੈ ਅਤੇ ਨਾਲ ਹੀ ਜਾਂਚ ‘’ਤੇ ਵੀ ਮਿੱਟੀ ਪਾ ਦਿੱਤੀ ਗਈ ਹੈ।

Facebook Comment
Project by : XtremeStudioz