Close
Menu

ਟੋਰਾਂਟੋ ਸ਼ਹਿਰ ਲਈ ਸੁੱਖ ਦਾ ਸਾਹ, ਬਜਟ ‘ਚ ਮਿਲੇਗਾ ਸਰਪਲੱਸ ਦਾ ਤੋਹਫਾ!

-- 27 August,2015

ਟੋਰਾਂਟੋ—ਬੇਸ਼ੱਕ ਗਲੋਬਲ ਪੱਧਰ ‘ਤੇ ਹਰ ਪਾਸੇ ਅਰਥਿਕਤਾ ਵਿਚ ਮੰਦਵਾੜੇ ਦਾ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ ਪਰ ਇਸ ਸਾਲ ਦੇ ਅਖੀਰ ਤੱਕ ਟੋਰਾਂਟੋ ਸ਼ਹਿਰ ਵੱਲੋਂ ਤਿਆਰ ਕੀਤੇ ਗਏ ਬਜਟ ਅਨੁਸਾਰ ਕੁਝ ਸੁੱਖ ਦਾ ਸਾਹ ਮਿਲਣ ਦੀ ਆਸ ਬੱਝੀ ਹੈ। ਸੰਭਾਵਨਾ ਹੈ ਕਿ ਅਗਲੇ ਹਫਤੇ ਕਮੇਟੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ‘ਚ ਟੋਰਾਂਟੋ ਨੂੰ ਸਰਪਲੱਸ ਦਾ ਤੋਹਫਾ ਦਿੱਤਾ ਜਾ ਸਕਦਾ ਹੈ।
ਸ਼ਹਿਰ ਦੇ ਡਿਪਟੀ ਸਿਟੀ ਮੈਨੇਜਰ ਅਤੇ ਚੀਫ ਵਿੱਤ ਅਧਿਕਾਰੀ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿਚ 2015 ਦੇ ਅਖੀਰ ਵਿਚ ਲਗਭਗ 65 ਮਿਲੀਅਨ ਡਾਲਰ ਦੇ ਸਰਪਲੱਸ ਦੀ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ ਇਸ ਸਾਲ ਦੇ ਅਖੀਰ ਤੱਕ ਇਸ ਸਰਪਲੱਸ ਦੀ ਰਕਮ 64.9 ਮਿਲੀਅਨ ਡਾਲਰ ਤੱਕ ਪੁੱਜਣ ਦੇ ਅਸਾਰ ਦੱਸੇ ਗਏ ਹਨ। ਇਸ ਰਿਪੋਰਟ ਨੂੰ ਅਗਲੇ ਸੋਮਵਾਰ ਦੇ ਦਿਨ ਬਜਟ ਕਮੇਟੀ ਸਾਹਮਣੇ ਪੇਸ਼ ਕੀਤਾ ਜਾਵੇਗਾ।

Facebook Comment
Project by : XtremeStudioz