Close
Menu

ਟੋਰਾਂਟੋ ਖ਼ੇਤਰ ‘ਚ ਭਿਆਨਕ ਆਈਸ ਤੂਫ਼ਾਨ, 2 ਲੱਖ ਤੋਂ ਜ਼ਿਆਦਾ ਘਰਾਂ ‘ਚ ਬਿਜਲੀ ਗੁੱਲ

-- 24 December,2013

2013_12image_17_31_396018600canada-llਟੋਰਾਂਟੋ,24 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਟੋਰਾਂਟੋ ਖ਼ੇਤਰ ‘ਚ ਇਸ ਸਦੀ ਦਾ ਸਭ ਤੋਂ ਭਿਆਨਕ ਆਈਸ ਤੂਫ਼ਾਨ ਆਇਆ ਹੈ ਜਿਸ ਸਦਕਾ ਹਲਕੇ ਦੇ 2,50,000 ਘਰਾਂ ‘ਚ ਬਿਜਲੀ ਗੁੱਲ ਹੋ ਗਈ ਜਿਹੜੀ 3 ਦਿਨ ਤੱਕ ਠੀਕ ਨਹੀਂ ਹੋ ਸਕਦੀ ਅਤੇ ਮਿਲੀ ਜਾਣਕਾਰੀ ਅਨੁਸਾਰ ਬਹੁਤੀ ਥਾਂਈਂ ਕ੍ਰਿਸਮਸ ਤੱਕ ਵੀ ਠੀਕ ਨਹੀਂ ਹੋ ਸਕਣੀ। ਕਿਹਾ ਜਾਂਦਾ ਹੈ ਕਿ ਆਈਸ ਜਦੋਂ ਵੀ ਅਸਮਾਨ ਤੋਂ ਡਿੱਗਦੀ ਹੈ ਤਾਂ ਉਹ ਧਰਤੀ ‘ਤੇ ਡਿੱਗਣ ਮਗਰੋਂ ਬਿਨਾਂ ਕਿਸੇ ਰੰਗ ਦੇ ਇਸ ਤਰ੍ਹਾਂ ਜੰਮ ਜਾਂਦੀ ਹੈ, ਜਿਸ ਦਾ ਪਤਾ ਨਹੀਂ ਲੱਗਦਾ ਬਲਕਿ ਜਦੋਂ ਬੰਦਾ ਇਸ ਤੋਂ ਤਿਲਕਦਾ ਹੈ ਤਾਂ ਖ਼ਤਰਨਾਕ ਸੱਟ ਲੱਗਦੀ ਹੈ। ਇਹ ਆਈਸ ਇਸ ਵਾਰ ਦਰਖ਼ਤਾਂ ਦੀਆਂ ਸ਼ਾਖ਼ਾਵਾਂ ‘ਤੇ ਇੰਨੀ ਕੁ ਜੰਮ ਗਈ ਕਿ ਲੱਖਾਂ ਦੀ ਤਾਦਾਦ ‘ਚ ਇਹ ਧਰਤੀ ‘ਤੇ ਡਿੱਗ ਪਏ ਜਿਸ ਨਾਲ ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ। ਬਹੁਤ ਸਾਰੀਆਂ ਗੱਡੀਆਂ ਦੇ ਹਾਦਸੇ ਹੋ ਗਏ ਅਤੇ ਲੋਕ ਵੀ ਸਹਿਮ ਗਏ। ਬਹੁਤ ਸਾਰੇ ਸ਼ਾਪਿੰਗ ਮਾਲ ਵੀ ਬੰਦ ਰਹੇ। ਟੋਰਾਂਟੋ ਹਾਈਡਰੋ ਅਤੇ ਇਨਵਾਇਰਮੈਂਟ ਕੈਨੇਡਾ ਵੱਲੋਂ ਚੇਤਾਵਨੀ ਜਾਰੀ ਹੈ ਕਿ ਐਤਵਾਰ ਸ਼ਾਮ ਤੋਂ ਸ਼ੀਤ ਹਵਾਵਾਂ ਹੋਰ ਤੇਜ਼ ਚੱਲ ਸਕਦੀਆਂ ਹਨ ਜਿਸ ਨਾਲ ਵੱਧ ਨੁਕਸਾਨ ਦਾ ਖ਼ਦਸ਼ਾ ਹੈ। ਕਈ ਲੋਕ ਇਸ ਨੂੰ ਕ੍ਰਿਸਮਸ ਤੋਂ ਪਹਿਲਾਂ ਦਾ ਬੁਰਾ ਸੁਪਨਾ ਕਹਿ ਰਹੇ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਅਜਿਹੇ ਮੌਸਮ ‘ਚ ਘਰੋਂ ਨਾ ਨਿਕਲਣ। ਲੋੜ ਪੈਣ ‘ਤੇ ਹੀ ਕਾਰ ‘ਚ ਐਂਮਰਜੰਸੀ ਕਿੱਟ ਨਾਲ ਲੈ ਕੇ ਜਾਣ, ਜਿਸ ‘ਚ ਟਾਰਚ ਅਤੇ ਮੋਬਾਇਲ ਫੋਨ ਜ਼ਰੂਰ ਹੋਣ। ਆਉਂਦੇ 2 ਦਿਨਾਂ ‘ਚ ਤਾਪਮਾਨ 10 ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ ਜੋ ਸ਼ੀਤ ਲਹਿਰ ਦੀਆਂ ਹਵਾਵਾਂ ਨਾਲ 22 ਡਿਗਰੀ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ।

Facebook Comment
Project by : XtremeStudioz