Close
Menu

ਟੋਰੀ ਵੱਲੋਂ ਸੀ.ਓ.ਸੀ. ਪ੍ਰਧਾਨ ਨਾਲ ਓਲੰਪਿਕ ਬਿੱਡ ਸੰਬੰਧੀ ਕੀਤੀ ਗਈ ਮੀਟਿੰਗ

-- 13 August,2015

ਟੋਰਾਂਟੋ : ਮੇਅਰ ਜੌਨ ਟੋਰੀ ਨੇ ਹਾਲੇ 2024 ਦਿਆਂ ਓਲੰਪਿਕ ਖੇਡਾਂ ਲਈ ਬਿੱਡ ਕਰਨ ਦਾ ਵਿਚਾਰ ਛੱਡਿਆ ਨਹੀਂ ਹੈ। ਮੇਅਰ ਦੇ ਦਫ਼ਤਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਮੇਅਰ ਟੋਰੀ ਵੱਲੋਂ ਮੰਗਲਵਾਰ ਨੂੰ ਸਿਟੀ ਹਾਲ ਵਿਖੇ ਇਕ ਪ੍ਰਾਈਵੇਟ ਮੀਟਿੰਗ ਕੀਤੀ ਗਈ ਸੀਪਇਹ ਮੀਟਿੰਗ ਮਾਰਸੇਲ ਔਬੁਟ ਅਤੇ ਕੈਨੇਡੀਅਨ ਓਲੰਪਿਕ ਕਮੇਟੀ ਦੇ ਪ੍ਰਧਾਨ ਨਾਲ ਕੀਤੀ ਗਈ ਸੀ। ਇਸ ਮੀਟਿੰਗ ਵਿਚ 2008 ਵਿਚ ਟੋਰਾਂਟੋ ਵੱਲੋਂ ਕੀਤੀ ਗਈ ਓਲੰਪਿਕ ਬਿੱਡ ਦੇ ਚੀਫ਼ ਆਪਰੇਟਿੰਗ ਅਧਿਕਾਰੀ ਬੌਬ ਰਿਚਰਡਸਨ ਵੀ ਸ਼ਾਮਿਲ ਸਨ।

ਖਬਰ ਮਿਲੀ ਹੈ ਕਿ ਮੇਅਰ ਟੋਰੀ ਵੱਲੋਂ ਪਿਛਲੀ ਵਾਰ ਕੀਤੀ ਗਈ ਬਿੱਡ ਸਮੇਂ ਧਿਆਨ ਵਿਚ ਰੱਖੀਆਂ ਗਈਆਂ ਗੱਲਾਂ ਅਤੇ ਹੁਣ ਕੀਤੇ ਜਾਣ ਵਾਲੀ ਬਿੱਡ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ ਗਈ। ਪਿਛਲੀ ਵਾਰ ਬਿੱਡ ਲਈ ਕੀ ਪ੍ਰਕਿਰਿਆ ਸੀ ਅਤੇ ਇਸ ਵਾਰ ਬਿੱਡ ਲਈ ਕੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਇਨ੍ਹਾਂ ਸਭ ਨੁਕਤਿਆਂ ਨੂੰ ਲੈ ਕੇ ਇਸ ਮੀਟਿੰਗ ਵਿਚ ਵਿਚਾਰ-ਚਰਚਾ ਕੀਤੀ ਗਈ।

ਮੇਅਰ ਦਫ਼ਤਰ ਤੋਂ ਲਿਖਤੀ ਰੂਪ ਵਿਚ ਜਾਰੀ ਕੀਤੀ ਗਈ ਰਿਲੀਜ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਭ ਦੇ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਟੋਰਾਂਟੋ ਵੱਲੋਂ ਹਾਲ ਹੀ ਵਿਚ ਕੈਨੇਡੀਅਨ ਖੇਡਾਂ ਦੇ ਇਤਿਹਾਸ ਵਿਚ ਬਹੁਤ ਹੀ ਮਹੱਤਵ ਰੱਖਣ ਵਾਲਿਆਂ ਪੈਨ ਐਮ ਖੇਡਾਂ ਦੀ ਮੇਜ਼ਬਾਨੀ ਕਰਕੇ ਹਟਿਆ ਹੈ। ਖੇਡਾਂ ਦਾ ਸਟੀਕ ਆਯੋਜਨ ਅਤੇ ਹਰ ਪੱਖ ਦਾ ਨਰੀਖਣ ਕਰਨ ਤੋਂ ਬਾਅਦ ਹੀ ਪੈਨ ਐਮ ਖੇਡਾਂ ਵਿਚ ਇਹ ਸਫ਼ਲਤਾ ਹਾਸਲ ਹੋ ਸਕੀ ਹੈ। ਇਸੇ ਨਾਲ ਹੀ ਪਾਰਾਪੈਨ ਐਮ ਖੇਡਾਂ ਵੀ ਇਸ ਸਮੇਂ ਜਾਰੀ ਹਨ। ਰਿਲੀਜ਼ ਵਿਚ ਇਹ ਦੱਸਿਆ ਗਿਆ ਹੈ ਕਿ ਓਲੰਪਿਕ ਬਿੱਡ ‘ਤੇ ਕੋਈ ਵੀ ਅੰਤਿਮ ਫ਼ੈਸਲਾ ਇਨਹਾਂ ਪਾਰਾਪੈਨ ਐਮ ਖੇਡਾਂ ਦੀ ਸਮਾਪਤੀ ਤੋਂ ਬਾਅਦ ਹੀ ਲਿਆ ਜਾ ਸਕੇਗਾ।

Facebook Comment
Project by : XtremeStudioz