Close
Menu

ਠੰਡਲ ਵਲੋ’ ਮਸ਼ਹੂਰ ਬੁੱਤ-ਤਰਾਸ਼ ਸ਼ਿਵ ਸਿੰਘ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

-- 27 June,2015

ਚੰਡੀਗੜ•, 27 ਜੂਨ:  ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਮਸ਼ਹੂਰ ਬੁੱਤ-ਤਰਾਸ਼ ਸ਼ਿਵ ਸਿੰਘ ਦੇ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਚਿੱਤਰਕਾਰ ਸ਼ਿਵ ਸਿੰਘ ਦਾ ਅੱਜ ਇਥੇ ਸੰਖੇਪ ਬਿਮਾਰੀ ਪਿੱਛੋ’ ਦਿਹਾਂਤ ਹੋ ਗਿਆ।ਆਪਣੇ ਸ਼ੋਕ ਸੰਦੇਸ਼ ਵਿੱਚ ਸ. ਠੰਡਲ ਨੇ ਕਿਹਾ ਕਿ ਸ਼ਿਵ ਸਿੰਘ ਪੰਜਾਬ ਦੇ ਸਿਰਕੱਢ ਬੁੱਤ-ਤਰਾਸ਼ਾਂ ਵਿਚੋ’ ਇੱਕ ਸਨ। ਉਨਾਂ ਅਗਾਂਹ ਕਿਹਾ ਕਿ ਹੁਸ਼ਿਆਰਪੁਰ ਵਿਖੇ 1958 ਵਿੱਚ ਜਨਮੇ ਸ਼ਿਵ ਸਿੰਘ ਨੇ ਦ੍ਰਿਸ਼-ਕਲਾ ਦੇ ਵੱਖੋ ਵੱਖਰੇ ਰੂਪਾਂ ਨੂੰ ਉਭਾਰਨ ਵਿੱਚ ਮੁਹਾਰਤ ਹਾਸਲ ਕਰਦੇ ਹੋਏ ਕਲਾ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੋਹਿਆ। ਉਨਾਂ ਕਿਹਾ ਕਿ ਸ਼ਿਵ ਸਿੰਘ ਪ੍ਰਤਿਕਾ ਦੇ ਧਨੀ ਵਿਅਕਤੀ ਸਨ, ਜਿਨਾਂ ਨੇ ਆਪਣੀ ਮੁਹਾਰਤ ਚਿੱਤਰਕਾਰੀ ਤੇ ਡਿਜ਼ਾਈਨਿੰਗ ਵਿੱਚ ਬਾਖੂਬੀ ਵਿਖਾਈ ਪਰ ਮੁੱਢਲੇ ਤੌਰ ‘ਤੇ ਬੁੱਤ-ਤਰਾਸ਼ ਸਨ । ਸ. ਠੰਡਲ ਨੇ ਕਿਹਾ ਕਿ ਸ਼ਿਵ ਸਿੰਘ ਦੇ ਕਲਾ ਦੇ ਖੇਤਰ ਵਿੱਚ ਪਾਏ ਯੋਗਦਾਨ ਦਾ ਸਤਿਕਾਰ ਕਰਦਿਆਂ ਪੰਜਾਬ ਸਰਕਾਰ ਨੇ ਉਨਾਂ• ਨੂੰ ਸਨਮਾਨਿਤ ਕੀਤਾ ਸੀ  ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਸ਼ਿਵ ਸਿੰਘ ਨੇ 1958 ਤੋ’ 1963 ਤੱਕ ਪੰਜਾਬ ਕਾਲਜ ਆਫ਼ ਆਰਟ ਵਿਖੇ ਪਹਿਲਾਂ ਸ਼ਿਮਲਾ ਤੇ ਫਿਰ ਚੰਡੀਗੜ• ਵਿਖੇ ਪੜ•ਾਈ ਕੀਤ। ਉਨਾਂ 1968 ਤੱਕ ਸੈਨਿਕ ਸਕੂਲ, ਕਪੂਰਥਲਾ ਵਿਖੇ ਕਲਾ ਵਿਸ਼ੇ ਦਾ ਅਧਿਆਪਨ ਕਾਰਜ ਵੀ ਕੀਤਾ। ਉਹ 1996 ਵਿੱਚ ਚੰਡੀਗੜ• ਦੇ ਸਰਕਾਰੀ ਹੋਮ ਸਾਇੰਸ ਕਾਲਜ ਤੋ’ ਕਲਾ ਵਿਸ਼ੇ ਦੇ ਪ੍ਰੋਫੈਸਰ ਆਹੁਦੇ ਤੋ’ ਸੇਵਾਮੁਕਤ ਹੋਏ।

Facebook Comment
Project by : XtremeStudioz