Close
Menu

ਡਚ ਸੰਸਦ ਮੈਂਬਰ ਨੇ ਪੈਗੰਬਰ ‘ਤੇ ਕਾਰਟੂਨ ਮੁਕਾਬਲਾ ਕਰਾਉਣ ਦੀ ਯੋਜਨਾ ਕੀਤੀ ਰੱਦ

-- 01 September,2018

ਇਸਲਾਮਾਬਾਦ — ਪਾਕਿਸਤਾਨ ਵਿਚ ਪੈਗੰਬਰ ਮੁਹੰਮਦ ‘ਤੇ ਕਾਰਟੂਨ ਮੁਕਾਬਲਾ ਆਯੋਜਿਤ ਕਰਨ ਦਾ ਵਿਵਾਦ ਖਤਮ ਹੋ ਗਿਆ ਹੈ ਕਿਉਂਕਿ ਡਚ ਸੰਸਦ ਮੈਂਬਰ ਨੇ ਇਸ ਮੁਕਾਬਲੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਮੁਕਾਬਲੇ ਦੇ ਵਿਰੋਧ ਵਿਚ ਪਾਕਿਸਤਾਨ ਵਿਚ ਹਜ਼ਾਰਾਂ ਕੱਟੜਪੰਥੀ ਥਾਂ-ਥਾਂ ‘ਤੇ ਰੈਲੀਆਂ ਅਤੇ ਪ੍ਰਦਰਸ਼ਨ ਕਰ ਰਹੇ ਸਨ। ਨੀਦਰਲੈਂਡ ਦੇ ਧੁਰ ਖੱਬੇਪੱਖੀ ਵਿਰੋਧੀ ਧਿਰ ਦੇ ਨੇਤਾ ਗ੍ਰੀਟ ਵਿਲਡਰਸ ਨੇ ਕੱਲ ਦੱਸਿਆ ਕਿ ਉਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਅਤੇ ਹੋਰ ਲੋਕਾਂ ਦੀ ਜਾਨ ਨੂੰ ਖਤਰਾ ਹੋਣ ਦੀ ਚਿੰਤਾ ਕਾਰਨ ਕਾਰਟੂਨ ਮੁਕਾਬਲਾ ਰੱਦ ਕਰ ਦਿੱਤਾ। ਡਚ ਸੰਸਦ ਮੈਂਬਰ ਵੱਲੋਂ ਕਾਰਟੂਨ ਮੁਕਾਬਲਾ ਰੱਦ ਕੀਤੇ ਜਾਣ ਦੇ ਬਾਅਦ ਪਾਕਿਸਤਾਨ ਦੇ ਮੌਲਵੀ ਹੂਸੈਨ ਰਿਜ਼ਵੀ ਨੂੰ ਅੱਜ ਆਪਣਾ ਮਾਰਚ ਖਤਮ ਕਰਨਾ ਪਿਆ। ਇਹ ਮਾਰਚ ਲਾਹੌਰ ਤੋਂ ਸ਼ੁਰੂ ਹੋਇਆ ਸੀ। ਇਸ ਮਾਰਚ ਦਾ ਉਦੇਸ਼ ਪਾਕਿਸਤਾਨ ਸਰਕਾਰ ‘ਤੇ ਦਬਾਅ ਪਾ ਕੇ ਨੀਦਰਲੈਂਡ ਨਾਲ ਡਿਪਲੋਮੈਟਿਕ ਸੰਬੰਧ ਖਤਮ ਕਰਨਾ ਸੀ। ਜ਼ਿਕਰਯੋਗ ਹੈ ਕਿ ਇਸਲਾਮ ਵਿਚ ਪੈਗੰਬਰ ਮੁਹੰਮਦ ਦੀ ਸਰੀਰਕ ਬਣਤਰ ਬਣਾਉਣਾ ਬਹੁਤ ਅਪਮਾਨਜਨਕ ਮੰਨਿਆ ਜਾਂਦਾ ਹੈ।

Facebook Comment
Project by : XtremeStudioz