Close
Menu

ਡਫੀ ਦੇ ਖਰਚਿਆਂ ਦੀ ਅਦਾਇਗੀ ਬਾਰੇ ਹੋਈ ਡੀਲ ਬਾਬਤ ਕੁੱਝ ਨਹੀਂ ਸਾਂ ਜਾਣਦਾ : ਹਾਰਪਰ

-- 27 November,2013

ਓਟਵਾ,27 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇੱਕ ਵਾਰੀ ਫਿਰ ਇਹ ਗੱਲ ਜੋ਼ਰ ਦੇ ਕੇ ਆਖੀ ਹੈ ਕਿ ਮਾਈਕ ਡਫੀ ਦੇ ਫਜ਼ੂਲ ਖਰਚਿਆਂ ਦੀ ਮੁੜ ਅਦਾਇਗੀ ਬਾਰੇ ਉਨ੍ਹਾਂ ਨੂੰ ਸਿਰਫ ਇਹੋ ਪਤਾ ਸੀ ਕਿ ਡਫੀ ਅਜਿਹਾ ਆਪਣੇ ਪੈਸਿਆਂ ਨਾਲ ਹੀ ਕਰ ਰਹੇ ਹਨ। ਨਵੇਂ ਅਦਾਲਤੀ ਦਸਤਾਵੇਜ਼ਾਂ ਵਿੱਚ ਇਹ ਤਰਕ ਦਿੱਤਾ ਗਿਆ ਹੈ ਕਿ ਹਾਰਪਰ ਘੱਟੋ ਘੱਟ ਇਹ ਜਾਣਦੇ ਸਨ ਕਿ ਡਫੀ ਦੇ ਖਰਚਿਆਂ ਦੇ ਮਾਮਲੇ ਵਿੱਚ ਸ਼ੁਰੂਆਤੀ ਯੋਜਨਾ ਕੀ ਸੀ ਤੇ ਇਹ ਵੀ ਕਿ ਇਸ ਸਬੰਧ ਵਿੱਚ ਚੈੱਕ ਕੰਜ਼ਰਵੇਟਿਵ ਪਾਰਟੀ ਰਾਹੀਂ ਜਾਣਾ ਸੀ। ਜਾਰੀ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਵਿੱਚ ਆਖਿਆ ਗਿਆ ਹੈ ਕਿ ਹਾਰਪਰ ਦੇ ਤਤਕਾਲੀ ਚੀਫ ਆਫ ਸਟਾਫ ਨਾਈਜਲ ਰਾਈਟ ਨੇ ਡਫੀ ਦੇ ਇਨ੍ਹਾਂ ਖਰਚਿਆਂ ਦੀ ਭਰਪਾਈ ਕਰਨ ਤੋਂ ਪਹਿਲਾਂ ਸਾਰੀ ਡੀਲ ਬਾਰੇ ਹਾਰਪਰ ਨੂੰ ਜਾਣਕਾਰੀ ਦਿੱਤੀ ਸੀ। ਇਹ ਉਸ ਸਮੇਂ ਦੀ ਗੱਲ ਸੀ ਜਦੋਂ ਫੰਡ 32,000 ਡਾਲਰ ਬਣਦੇ ਸਨ। 22 ਫਰਵਰੀ ਦੀ ਈ-ਮੇਲ ਵਿੱਚ ਰਾਈਟ ਨੇ ਲਿਖਿਆ ਕਿ ਉਹ ਡੀਲ ਫਾਈਨਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਚਾਹੁੰਦਾ ਹੈ ਤੇ ਇੱਕ ਘੰਟੇ ਬਾਅਦ ਉਸ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਹਰੀ ਝੰਡੀ ਮਿਲ ਗਈ ਹੈ। ਜਦੋਂ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਇਸ ਬਾਬਤ ਸਵਾਲ ਪੁੱਛਿਆ ਗਿਆ ਤਾਂ ਹਾਰਪਰ ਨੇ ਆਖਿਆ ਕਿ ਹਰੀ ਝੰਡੀ ਇਸ ਲਈ ਦਿੱਤੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਡਫੀ ਆਪਣੇ ਖਰਚੇ ਆਪੇ ਮੋੜਨ ਜਾ ਰਹੇ ਸਨ। ਵੀਰਵਾਰ ਨੂੰ ਲੈਕ ਮੈਗੈਂਟਿਕ, ਕਿਊਬਿਕ ਵਿੱਚ ਇਸ ਸਾਲ ਦੇ ਸੁ਼ਰੂ ਵਿੱਚ ਹੋਏ ਘਾਤਕ ਰੇਲ ਹਾਦਸੇ ਦੇ ਕਬਾੜ ਤੇ ਹੋਰ ਸਾਫ ਸਫਾਈ ਲਈ ਫੰਡਾਂ ਦਾ ਐਲਾਨ ਕਰਨ ਲਈ ਉੱਥੇ ਪਹੁੰਚੇ ਹਾਰਪਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਇਸ ਸਵਾਲ ਦੇ ਜਵਾਬ ਵਿੱਚ ਆਪਣਾ ਪਹਿਲਾਂ ਵਾਲਾ ਜਵਾਬ ਹੀ ਦੁਹਰਾਇਆ।

Facebook Comment
Project by : XtremeStudioz