Close
Menu

ਡਬਲਿਊਟੀਏ ਰੈਂਕਿੰਗ: ਸਾਨੀਆ ਤੀਜੇ ਸਥਾਨ ’ਤੇ

-- 24 March,2015

ਨਵੀਂ ਦਿੱਲੀ, ਭਾਰਤ ਦੀ ਸਾਨੀਆ ਮਿਰਜ਼ਾ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਨਾਲ ਮਿਲ ਕੇ ਕੱਲ੍ਹ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਣ ਬਾਅਦ ਅੱਜ ਜਾਰੀ ਹੋਈ ਡਬਲਿਊਟੀਏ ਡਬਲਜ਼ ਰੈਂਕਿੰਗ ਵਿੱਚ ਕਰੀਅਰ ਦੀ ਸਰਵੋਤਮ ਰੈਂਕਿੰਗ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਸਾਨੀਆ ਦੇ 6885 ਅੰਕ ਹਨ। ਉਸ ਤੋਂ ਅੱਗੇ ਇਟਲੀ ਦੀ ਰੌਬਰਟਾ ਵਿੰਚੀ ਅਤੇ ਸੇਰਾ ਇਰਾਨੀ ਹੈ, ਜੋ 7640 ਅੰਕਾਂ ਨਾਲ ਸੰਯੁਕਤ ਰੂਪ ਵਿੱਚ ਸਿਖ਼ਰ ’ਤੇ ਹਨ। ਕੱਲ੍ਹ ਦੀ ਖ਼ਿਤਾਬੀ ਜਿੱਤ ਨਾਲ ਸਾਨੀਆ ਨੂੰ 1000 ਅੰਕ ਮਿਲੇ ਹਨ ਅਤੇ ਉਸ ਦੀ ਰੈਂਕਿੰਗ ਵਿੱਚ ਦੋ ਸਥਾਨ ਦਾ ਸੁਧਾਰ ਹੋਇਆ ਹੈ। ਭਾਰਤ ਦੀ ਟੈਨਿਸ ਸਨਸਨੀ ਸਾਨੀਆ ਨੇ ਅਮਰੀਕਾ ਵਿੱਚ ਇਸ ਖ਼ਬਰ ਏਜੰਸੀ ਨੂੰ ਕਿਹਾ, ‘ਮੈਂ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕਰਕੇ ਖੁਸ਼ ਹਾਂ। ਨੰਬਰ ਇਕ ਬਣਨਾ ਮੇਰਾ ਸੁਪਨਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਕ ਦਿਨ ਮੈਂ ਇਸ ਨੂੰ ਹਾਸਲ ਕਰ ਲਵਾਂਗੀ।’ ਮਹਿਲਾ ਸਿੰਗਲਜ਼ ਰੈਂਕਿੰਗ ਵਿੱਚ ਭਾਰਤ ਦੀ ਅੰਕਿਤਾ ਰੈਣਾ ਦੋ ਸਥਾਨ ਦੇ ਫਾਇਦੇ ਨਾਲ 253ਵੇਂ ਸਥਾਨ ’ਤੇ ਹੈ। ਏਟੀਪੀ ਰੈਂਕਿੰਗਜ਼ ਦੇ ਸਿੰਗਲਜ਼ ਵਰਗ ਵਿੱਚ ਸੋਮਦੇਵ 176ਵੇਂ ਸਥਾਨ ’ਤੇ ਬਰਕਰਾਰ ਹੈ। ਯੂਕੀ ਭਾਂਬਰੀ 27 ਸਥਾਨ ਉੱਠ ਕੇ 257ਵੇਂ ਨੰਬਰ ’ਤੇ ਆ ਗਿਆ ਹੈ। ਡਬਲਜ਼ ਵਿੱਚ ਲਿਏਂਡਰ ਪੇਸ ਚਾਰ ਸਥਾਨ ਦੇ ਨੁਕਸਾਨ ਨਾਲ 25ਵੇਂ ਸਥਾਨ ’ਤੇ ਖਿਸਕ ਗਿਆ ਹੈ।

Facebook Comment
Project by : XtremeStudioz