Close
Menu

ਡਬਲਿਊ.ਵੀ.ਰਮਨ ਹੋਣਗੇ ਭਾਰਤੀ ਮਹਿਲਾ ਟੀਮ ਦੇ ਕੋਚ

-- 21 December,2018

ਮੁੰਬਈ, 21 ਦਸੰਬਰ
ਦੱਖਣੀ ਅਫਰੀਕਾ ਦੇ ਗੈਰੀ ਕਰਸਟਨ ਦੇ ਮੁਕਾਬਲੇ ਤਰਜੀਹ ਦਿੰਦਿਆਂ ਸਾਬਕਾ ਸਲਾਮੀ ਬੱਲੇਬਾਜ਼ ਡਬਲਿਊ ਰਮਨ ਨੂੰ ਵੀਰਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਕੋਚ ਨਿਯੁਕਤ ਕਰ ਦਿੱਤਾ ਗਿਆ ਹੈ ਜਦੋਂ ਕਿ ਚੋਣ ਪ੍ਰਕਿਰਿਆ ਨੂੰ ਲੈ ਕੇ ਪ੍ਰਬੰਧਕਾਂ ਵਿਚ ਮੱਤਭੇਦ ਹਨ।
ਸ੍ਰੀ ਰਮਨ ਇਸ ਸਮੇਂ ਬੰਗਲੌਰ ਵਿਚ ਕੌਮੀ ਕ੍ਰਿਕਟ ਅਕੈਡ੍ਰਮੀ ਵਿਚ ਬੱਲੇਬਾਜ਼ੀ ਸਲਾਹਕਾਰ ਵਜੋਂ ਨਿਯੁਕਤ ਹਨ। ਉਹ ਅਗਲੇ ਮਹੀਨੇ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਟੀਮ ਦੇ ਨਾਲ ਜਾਣਗੇ। ਇਹ ਐਲਾਨ ਅੱਜ ਹੋਈ ਇੰਟਰਵਿਊ ਤੋਂ ਬਾਅਦ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਵਿਚ ਸਾਬਕਾ ਕਪਤਾਨ ਕਪਿਲ ਦੇਵ, ਅੰਸ਼ੂਮਾਨ ਗਾਇਕਵਾੜ ਅਤੇ ਐੱਸ ਰੰਗਾਸਵਾਮੀ ਸ਼ਾਮਲ ਸਨ। ਹਾਲਾਂਕਿ ਦੱਖਣੀ ਅਫਰੀਕੀ ਕੋਚ ਦੀ ਚੋਣ ਨੂੰ ਲੈ ਕੇ ਗੈਰਯਕੀਨੀ ਬਣੀ ਹੋਈ ਸੀ ਕਿਉਂਕਿ ਉਹ ਆਈਪੀਐਲ ਲੀਗ ਫਰੈਂਚਾਈਜ਼ੀ ਰਾਇਲ ਚੈਲੰਜਰਜ਼ ਬੰਗਲੌਰ ਦੇ ਕੋਚ ਦਾ ਅਹੁਦਾ ਛੱਡਣ ਲਈ ਤਿਆਰ ਨਹੀਂ ਹੈ। ਇੰਟਰਵਿਊ ਦੇਣ ਵਾਲਿਆਂ ਵਿਚ ਵੈਂਕਟੇਸ਼ ਪ੍ਰਸਾਦ, ਬਰੈਡ ਹੌਗ, ਮਨੋਜ ਪ੍ਰਭਾਕਰ, ਟਰੈਂਟ ਜੌਹਨਸਟਨ, ਦਮਿਤਰੀ ਮਾਸਕਰੇਹਾਂਸ, ਕਲਪਨਾ ਵੈਂਕਟਾਚਾਰ ਸ਼ਾਮਲ ਸਨ। ਤਿੰਨ ਉਮੀਦਵਾਰ ਨਿਜੀ ਤੌਰ ਉੱਤੇ ਇੰਟਰਵਿਉੂ ਵਿਚ ਸ਼ਾਮਲ ਹੋਏ। ਪੰਜ ਨੇ ਸਕਾਈਪ ਉੱਤੇ ਅਤੇ ਇੱਕ ਨੇ ਫੋਨ ਉੱਤੇ ਇੰਟਰਵਿਊ ਦਿੱਤੀ। ਜ਼ਿਕਰਯੋਗ ਹੈ ਕਿ ਿੲਸ ਤੋਂ ਪਹਿਲਾਂ ਦਿਨ ਭਰ ਗੈਰੀ ਕਿ੍ਰਸਟਨ ਦਾ ਨਾਂ ਰਮਨ ਤੋਂ ਅੱਗੇ ਚੱਲ ਰਿਹਾ ਸੀ।

Facebook Comment
Project by : XtremeStudioz