Close
Menu

ਡਰਪੋਕ ਤੇ ਸੁਆਰਥੀ ਹੈ ਮਿਸਬਾਹ : ਸ਼ੋਏਬ ਅਖਤਰ

-- 22 February,2015

ਕਰਾਚੀ, ਪਾਕਿਸਤਾਨ ਦੇ ਸਾਬਕਾ ਹਮਲਾਵਰ ਗੇਂਦਬਾਜ਼ ਸ਼ੋਏਬ ਅਖਤਰ ਨੇ ਵਿਸ਼ਵ ਕੱਪ ਦੇ ਆਪਣੇ ਦੂਜੇ ਮੁਕਾਬਲੇ ਵਿਚ ਸ਼ਨੀਵਾਰ ਨੂੰ ਵੈਸਟਇੰਡੀਜ਼ ਤੋਂ 150 ਦੌੜਾਂ ਦੀ ਸ਼ਰਮਨਾਕ ਹਾਰ ਝੱਲਣ ਵਾਲੀ ਪਾਕਿਸਤਾਨੀ ਟੀਮ ਦੇ ਕਪਤਾਨ ਮਿਸਬਾਹ-ਉਲ-ਹੱਕ ਦੀ ਤਿੱਖੀ ਆਲੋਚਨਾ ਕਰਦੇ ਹੋਏ ਉਸ ਨੂੰ ਡਰਪੋਕ ਤੇ ਸੁਆਰਥੀ ਕਰਾਰ ਦਿੱਤਾ ਹੈ। 39 ਸਾਲਾ ਅਖਤਰ ਨੇ ਕਿਹਾ ਕਿ ਮੈਂ ਮਿਸਬਾਹ ਤੋਂ ਵੱਧ ਡਰਪੋਕ ਤੇ ਸੁਆਰਥੀ ਕਪਤਾਨ ਨਹੀਂ ਦੇਖਿਆ। ਜਦੋਂ ਉਸ ਨੂੰ ਬੱਲੇਬਾਜ਼ੀ ਕ੍ਰਮ ਨੂੰ ਬਚਾਉਣ ਲਈ ਦੂਜੇ ਖਿਡਾਰੀਆਂ ਦੀ ਪ੍ਰੇਰਨਾ ਬਣਨ ਦੀ ਲੋੜ ਸੀ, ਤਦ ਉਹ ਬੱਲੇਬਾਜ਼ੀ ਨਹੀਂ ਕਰਨਾ ਚਾਹੁੰਦਾ ਸੀ। ਉਹ ਆਪਣੀਆਂ ਦੌੜਾਂ ਤੋਂ ਖੁਸ਼ ਹੈ ਤੇ ਮੈਨੂੰ ਪਤਾ ਨਹੀਂ ਕਿ ਕੋਚ ਵਕਾਰ ਯੂਨਿਸ ਕੀ ਚਾਹੁੰਦੇ ਹਨ। ਉਨ੍ਹਾਂ ਕੋਲ ਟੀਮ ਲਈ ਕੋਈ ਵੀ ਦਿਸ਼ਾ ਤੇ ਗੇਮ ਪਲਾਨ ਨਹੀਂ ਹੈ।

Facebook Comment
Project by : XtremeStudioz