Close
Menu

ਡਾਂਸ ਸਿੱਖਣ ਨਾਲ ਰੱਜੋ ਦਾ ਕਿਰਦਾਰ ਨਿਭਾਉਣ ਵਿਚ ਮਦਦ ਮਿਲੀ : ਕੰਗਨਾ

-- 10 November,2013

ਮੁੰਬਈ – ਬਾਲੀਵੁੱਡ ਵਿਚ ਆਪਣੇ ਅਭਿਨੈ ਲਈ ਮਸ਼ਹੂਰ ਕੰਗਨਾ ਰਾਣਾਵਤ ਦਾ ਕਹਿਣਾ ਹੈ ਕਿ ਡਾਂਸ ਦੀ ਸਿੱਖਿਆ ਲੈਣ ਨਾਲ ਉਸਨੂੰ ਆਪਣੀ ਫਿਲਮ ਰੱਜੋ ਦਾ ਕਿਰਦਾਰ ਨਿਭਾਉਣ ਵਿਚ ਮਦਦ ਮਿਲੀ ਹੈ। ਕੰਗਨਾ ਰਾਣਾਵਤ ਨੇ ਆਪਣੀ ਆਉਣ ਵਾਲੀ ਫਿਲਮ ਰੱਜੋ ਵਿਚ ਇਕ ਡਾਂਸਰ ਦਾ ਕਿਰਦਾਰ ਨਿਭਾਇਆ ਹੈ। ਕੰਗਨਾ ਨੇ ਕਿਹਾ ਕਿ ਮੈਂ ਭਾਰਤੀ ਨ੍ਰਿਤ ਬਹੁਤ ਸਮੇਂ ਤੋਂ ਸਿੱਖ ਰਹੀ ਹਾਂ ਇਹ ਇਕ ਸੰਜੋਗ ਹੈ ਕਿ ਮੈਨੂੰ ਰੱਜੋ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਡਾਂਸ ਸਿੱਖਣਾ ਇਸ ਲਈ ਸ਼ੁਰੂ ਕੀਤਾ ਸੀ ਕਿਉਂਕਿ ਮੈਂ ਚਾਹੁੰਦੀ ਸਾਂ ਕਿ ਫਿਲਮਾਂ ਵਿਚ ਕਦੀ ਕੱਥਕ ਕਰਾਂ।

Facebook Comment
Project by : XtremeStudioz