Close
Menu

ਡਾਲਰ ਦੀ ਕੀਮਤ ਵਿਚ ਗਿਰਾਵਟ ਜਾਰੀ

-- 23 July,2015

*  ਤੇਲ ਅਤੇ ਸੋਨੇ ਦੀਆਂ ਕੀਮਤਾਂ ‘ਤੇ ਦਬਾਓ ਜਾਰੀ

ਟੋਰਾਂਟੋ: ਕੈਨੇਡੀਅਨ ਡਾਲਰ ਦੀਆਂ ਕੀਮਤਾਂ ਵਿਚ ਪਿਛਲੇ ਲੰਬੇ ਸਮੇਂ ਤੋਂ ਗਿਰਾਵਟ ਚੱਲੀ ਆ ਰਹੀ ਹੈ ਅਤੇ ਅੱਜ ਦੀ ਇਹ ਕੀਮਤ ਪਿਛਲੇ ਦੱਸ ਸਾਲਾਂ ਵਿਚ ਸੱਭ ਤੋਂ ਘੱਟ ਦਰਜ਼ ਕੀਤੀ ਗਈ ਹੈ। ਕੈਨੇਡਾ ਦੇ ਮੁੱਖ ਉਤਪਾਦਨ ਤੇਲ ਅਤੇ ਸੋਨੇ ਦੀਆਂ ਕੀਮਤਾਂ ਉੱਤੇ ਵੀ ਭਾਰੀ ਦਬਾਓ ਹੈ ਅਤੇ ਇਹ ਵੀ ਨੀਚਲੀਆਂ ਦਰ੍ਹਾਂ ਤੇ ਟਰੇਡ ਹੋ ਰਹੇ ਹਨ।

ਅੱਜ ਦੀਆਂ ਕੀਮਤਾਂ ਵਿਚ ਕੈਨੇਡੀਅਨ ਡਾਲਰ 0.49 ਸੈਂਟ ਦੀ ਗਿਰਾਵਟ ਨਾਲ ਅਮਰੀਕਨ ਡਾਲਰ ਦੇ ਮੁਕਾਬਲੇ 76.74 ਤੇ ਆ ਖੜਿਆ ਹੈ। ਸਤੰਬਰ 2004 ਤੋਂ ਬਾਅਦ ਕੈਨੇਡੀਅਨ ਡਾਲਰ ਦੀ ਇਹ ਸੱਭ ਤੋਂ ਘੱਟ ਕੀਮਤ ਹੈ।

ਬੀਤੇ ਵਰ੍ਹੇ ਤੋਂ ਤੇਲ ਦੀਆਂ ਡਿੱਗਦੀਆਂ ਕੀਮਤਾਂ ਕਾਰਣ ਡਾਲਰ ਤੇ ਨਿਰੰਤਰ ਦਬਾਓ ਬਣਿਆ ਹੋਇਆ ਹੈ।

ਹਾਲ ਦੀ ਘੜੀ ਤੇਲ ਦੀ ਕੀਮਤ 50 ਅਮਰੀਕਨ ਡਾਲਰ ਪ੍ਰਤੀ ਬੈਰਲ ਹੈ ਜਦਕਿ ਸੋਨਾ 1,100 ਅਮਰੀਕਨ ਡਾਲਰ ਪ੍ਰਤੀ ਆਊਂਸ ਤੋਂ ਥਲੇ ਟਰੇਡ ਹੋ ਰਿਹਾ ਹੈ।

ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰ੍ਹਾਂ ਵਿਚ ਕੀਤੀਆਂ ਕਟੌਤੀਆਂ ਨੇ ਵੀ ਕੈਨੇਡੀਅਨ ਡਾਲਰ ਨੂੰ ਅਮਰੀਕਨ ਡਾਲਰ ਦੇ ਮੁਕਾਬਲੇ ਕਾਫੀ ਕਮਜ਼ੋਰ ਕੀਤਾ ਹੈ।

Facebook Comment
Project by : XtremeStudioz