Close
Menu

ਡਾ. ਹਰਸ਼ਿੰਦਰ ਕੌਰ ਦਾ ਕੈਨੇਡਾ ਵਿੱਚ ਸਨਮਾਨ

-- 30 April,2015

ਵੈਨਕੂਵਰ -ਔਰਤਾਂ ਖਿਲਾਫ਼ ਹੋਣ ਵਾਲੇ ਅਪਰਾਧਾਂ ਅਤੇ ਭਰੂਣ ਹੱਤਿਆ ਖ਼ਿਲਾਫ਼ ਕੌਮਾਂਤਰੀ ਪੱਧਰ ‘ਤੇ ਆਵਾਜ਼ ਉਠਾਉਣ ਬਦਲੇ ਡਾ. ਹਰਸ਼ਿੰਦਰ ਨੂੰ ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਿਧਾਨ ਸਭਾ ‘ਚ ਸਨਮਾਨਤ ਕੀਤਾ ਗਿਆ।ਸਦਨ ਦੇ ਡਿਪਟੀ ਸਪੀਕਰ ਰਾਜ ਚੌਹਾਨ ਅਤੇ ਵਿਰੋਧੀ ਧਿਰ ਐਨ.ਡੀ.ਪੀ. ਦੇ ਆਗੂ ਜੌਹਨ ਹੋਰਗੈਨ ਨੇ ਔਰਤਾਂ ਅਤੇ ਛੋਟੀ ਉਮਰ ਦੀਆਂ ਬੱਚੀਆਂ ਦੇ ਹੱਕਾਂ ਲਈ ਡਾ. ਹਰਸ਼ਿੰਦਰ ਕੌਰ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਮੈਨੀਟੋਬਾ ਸੂਬੇ ਦੇ ਪ੍ਰੀਮੀਅਰ ਗਰੈਗ ਸੈਲੇਂਜਰ ਵਲੋਂ ਵਿਨੀਪੈਗ ਵਿਧਾਨ ਸਭਾ ‘ਚ ਡਾ. ਹਰਸ਼ਿੰਦਰ ਕੌਰ ਨੂੰ ‘ਹਿਊਮਨ ਰਾਈਟਸ ਹੀਰੋ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਪਟਿਆਲੇ ਤੋਂ ਇੱਕ ਹਫਤੇ ਦੀ ਕੈਨੇਡਾ ਫੇਰੀ ਦੌਰਾਨ ਡਾ. ਹਰਸ਼ਿੰਦਰ ਕੌਰ ਨੂੰ ਸਰੀ ਸ਼ਹਿਰ ‘ਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਬੰਧਕਾਂ ਵਲੋਂ ਗੋਲਡ ਮੈਡਲ ਅਤੇ ਮਾਈ ਭਾਗੋ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਡਾ. ਹਰਸ਼ਿੰਦਰ ਕੌਰ ਨੇ ਇਹ ਸਨਮਾਨ ਹਾਸਲ ਕਰਨ ਮੌਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕੈਨੇਡਾ ‘ਚ ਅਜਿਹੇ ਸਨਮਾਨ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਹਨ।

Facebook Comment
Project by : XtremeStudioz