Close
Menu

ਡਿਪਲੋਮੈਟ ਛੋਟ ਮਾਮਲੇ ਦੇ ਹੱਲ ਲਈ ਸਥਾਈ ਪ੍ਰਣਾਲੀ ਬਣਾਉਣਗੇ ਭਾਰਤ-ਅਮਰੀਕਾ

-- 23 January,2014

ਜੇਨੇਵਾ-ਭਾਰਤ ਅਤੇ ਅਮਰੀਕਾ ਨੇ ਆਪਣੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਇੱਛਾ ਜ਼ਾਹਰ ਕਰਦੇ ਹੋਏ ਦੋਹਾਂ ਦੇਸ਼ਾਂ ‘ਚ ਇਕ ਦੂਜੇ ਦੇ ਡਿਪਲੋਮੈਟਾਂ ਨੂੰ ਦਿੱਤੀ ਜਾਣ ਵਾਲੀਆਂ ਛੋਟਾਂ ਅਤੇ ਖਾਸ ਅਧਿਕਾਰਾਂ ਨਾਲ ਜੁੜੇ ਸਾਰੇ ਮੁੱਦਿਆਂ ਦੇ ਹੱਲ ਲਈ ਇਕ ਸਥਾਈ ਇੰਸਟੀਚਿਊਸ਼ਨਲ ਪ੍ਰਣਾਲੀ ਸਥਾਪਿਤ ਕਰਨ ਦੀ ਸਹਿਮਤੀ ਜ਼ਾਹਰ ਕੀਤੀ ਹੈ। ਸੀਰੀਆ ‘ਚ ਤਿੰਨ ਸਾਲਾ ਤੋਂ ਜਾਰੀ ਸੰਕਟ ਦੇ ਹੱਲ ਲਈ ਜੇਨੇਵਾ ਕੋਲ ਮੋਂਟ੍ਰੈਕਸ ‘ਚ ਆਯੋਜਿਤ ਕੌਮਾਂਤਰੀ ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਦਰਮਿਆਨ ਮੰਗਲਵਾਰ ਦੀ ਸ਼ਾਮ ਹੋਈ ਦੋ-ਪੱਖੀ ਮੁਲਾਕਾਤ ‘ਚ ਨਿਊਯਾਰਕ ‘ਚ ਬੇਦਖਲ ਰਹੀਂ ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਸਮੇਤ ਵਿਆਪਕ ਦੋ-ਪੱਖੀ ਮੁੱਦਿਆਂ ‘ਤੇ ਚਰਚਾ ਹੋਈ। ਗੱਲਬਾਤ ‘ਚ ਦੋਹਾਂ ਦੇਸ਼ਾਂ ਨੇ ਮੰਨਿਆ ਕਿ ਉਨ੍ਹਾਂ ਦੇ ਦੋ-ਪੱਖੀ ਸੰਬੰਧ ਬਹੁਤ ਮਹੱਤਵਪੂਰਨ ਹਨ। ਦੋਹਾਂ ਨੇਤਾਵਾਂ ਨੇ ਰਸਮੀ ਆਦਾਨ-ਪ੍ਰਦਾਨ ਦੀ ਪਹਿਲਾਂ ਤੋਂ ਨਿਰਧਾਰਤ ਰੂਪਰੇਖਾ ‘ਤੇ ਤੇਜ਼ੀ ਨਾਲ ਅੱਗੇ ਵਧਣ ਦੀ ਇੱਛਾ ਜ਼ਾਹਰ ਕੀਤਾ। ਇਸ ‘ਚ ਅਮਰੀਕੀ ਊਰਜਾ ਮੰਤਰੀ ਐਨਰਸਟ ਮੋਨਿਜ ਦੀ ਭਾਰਤ-ਅਮਰੀਕਾ ਊਰਜਾ ਸੰਵਾਦ ‘ਚ ਹਿੱਸਾ ਲੈਣ ਲਈ ਭਾਰਤ ਯਾਤਰਾ ਨਾਲ ਅਮਰੀਕਾ ਖਾਦ ਅਤੇ ਦਵਾਈ ਪ੍ਰਸ਼ਾਸਨ ਦੇ ਕਮਿਸ਼ਨਰ ਡਾ.ਮਾਰਗਰੇਟ ਹੈਮਬਰਗ ਦੀ ਦਿੱਲੀ ਯਾਤਰਾ ਦਾ ਵਿਸ਼ਾ ਵੀ ਸ਼ਾਮਲ ਸੀ। ਦੋਹਾਂ ਦੇਸ਼ਾਂ ਨੇ ਰੱਖਿਆ ਸਹਿਯੋਗ ਨੂੰ ਵੀ ਵਧਾਉਣ ‘ਤੇ ਵੀ ਸਹਿਮਤ ਜ਼ਾਹਰ ਕੀਤੀ। ਖੁਰਸ਼ੀਦ ਅਤੇ ਕੈਰੀ ਨੇ ਦੇਵਯਾਨੀ ਵਿਵਾਦ ਤੋਂ ਬਾਅਦ ਭਾਰਤ-ਅਮਰੀਕੀ ਸੰਬੰਧ ਦੇ ਬਦਲਦੇ ਰੂਪ ‘ਤੇ ਚਰਚਾ ਕਰਦੇ ਹੋਏ ਮੰਨਿਆ ਕਿ ਦੋਹਾਂ ਦੇਸ਼ਾਂ ‘ਚ ਇਕ ਦੂਜੇ ਦੇ ਡਿਪਲੋਮੈਟਾਂ ਦੇ ਖਾਸ ਅਧਿਕਾਰਾਂ ਅਤੇ ਛੋਟਾਂ ਨਾਲ ਸੰਬੰਧਤ ਵਿਵਾਦਾਂ ਦੇ ਨਿਪਟਾਰੇ ਲਈ ਇੰਸਟੀਚਿਊਸ਼ਨਲ ਵਿਵਸਥਾ ਸਥਾਪਿਤ ਕਰਨ ਦੀ ਲੋੜ ਹੈ ਤਾਂ ਜੋ ਅਜਿਹੇ ਮੁੱਦਿਆਂ ਦੇ ਸਮੇਂ ਰਹਿੰਦੇ ਹੱਲ ਕੱਢ ਲਿਆ ਜਾਵੇ। ਜ਼ਿਕਰਯੋਗ ਹੈ ਕਿ ਕੈਰੀ ਦੇਵਯਾਨੀ ਮਾਮਲੇ ‘ਤੇ ਅਮਰੀਕਾ ਵਲੋਂ ਦੁੱਖ ਖੇਦ ਜ਼ਾਹਰ ਕਰ ਚੁੱਕੇ ਹਨ। ਖੁਰਸ਼ੀਦ ਨੇ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਵਲੋਂ ਮਨੁੱਖੀ ਤਸਕਰੀ ‘ਚ ਸ਼ਾਮਲ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਭਾਰਤ ਦੀ ਚਿੰਤਾ ਜ਼ਾਹਰ ਕੀਤੀ। ਖੁਰਸ਼ੀਦ ਨੇ ਇਹ ਟਿੱਪਣੀ ਦੇਵਯਾਨੀ ਵਿਵਾਦ ਦਾ ਕਾਰਨ ਉਨ੍ਹਾਂ ਦੀ ਨੌਕਰਾਣੀ ਸੰਗੀਤਾ ਰਿਚਰਡ ਦੇ ਪਤੀ ਅਤੇ ਬੱਚਿਆਂ ਨੂੰ ਅਮਰੀਕੀ ਦੂਤਘਰ ਵਲੋਂ ਵੀਜ਼ਾ ਜਾਰੀ ਕੀਤੇ ਜਾਣ ਦੇ ਸੰਦਰਭ ‘ਚ ਦੇਖਿਆ ਜਾ ਰਿਹਾ ਹੈ। ਖੁਰਸ਼ੀਦ ਅਤੇ ਕੈਰੀ ਇਸ ਮਾਮਲੇ ਦੀ ਤਰੱਕੀ ਨੂੰ ਲੈ ਕੇ ਭੱਵਿਖ ‘ਚ ਸੰਪਰਕ ‘ਚ ਰਹਿਣ ‘ਤੇ ਸਹਿਮਤ ਹੋਏ।

Facebook Comment
Project by : XtremeStudioz