Close
Menu

ਡਿਬੇਟ ਤੋਂ ਪਹਿਲਾਂ ਐਨ ਡੀ ਪੀ ਆਗੂ ਟੋਰਾਂਟੋ ਯੂਨੀਵਰਸਿਟੀ-ਰੋਸਡੇਲ ਹਲਕੇ ‘ਚ

-- 07 August,2015

ਟੋਰਾਂਟੋ : ਐਨ ਡੀ ਪੀ ਲੀਡਰ ਟੌਮ ਮਲਕੇਅਰ ਨੇ ਕਿਹਾ ਹੈ ਕਿ ਇਸ 11 ਹਫਤੇ ਦੀ ਚੋਣ ਮੁਹਿੰਮ ਵਿਚ ਉਹ ਅੱਜ ਸਟੀਫਨ ਹਾਰਪਰ ਨਾਲ ਡਿਬੇਟ ਦੀ ਉਡੀਕ ਵਿਚ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਇਹ ਪਹਿਲੀ ਡਿਬੇਟ ਹੈ ਅਤੇ ਉਹ ਇਸ ਲਈ ਤਿਆਰ ਹਨ।

2012 ਵਿਚ ਜੈਕ ਲੇਅਟਨ ਦੀ ਮੌਤ ਤੋਂ ਬਾਅਦ ਮਲਕੇਅਰ ਪਾਰਟੀ ਆਗੂ ਚੁਣੇ ਗਏ ਸਨ। ਇਸ ਤੋਂ ਪਹਿਲਾਂ ਸਾਲ 2011 ਵਿਚ ਸਾਬਕਾ ਐਨ ਡੀ ਪੀ ਲੀਡਰ ਜੈਕ ਲੇਅਟਨ ਨੇ ਐਨ ਡੀ ਪੀ ਪਾਰਟੀ ਨੂੰ ਇੱਕ ਵਾਰ ਫੈਡਰਲ ਵਿਰੋਧੀ ਪਾਰਟੀ ਬਣਨ ਦੀਆਂ ਬਰੂਹਾਂ ਤੇ ਲਿਆ ਖੜਾ ਕੀਤਾ ਸੀ।

ਮਲਕੇਅਰ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਐਨ ਡੀ ਪੀ ਪਾਰਟੀ ਹੀ ਹਾਰਪਰ ਕੰਸਰਵੇਟਿਵ ਦੇ ਬਦਲ ਦਾ ਹੱਲ ਹੈ ਅਤੇ ਇਸ ਗੱਲ ਲਈ ਟੋਰਾਂਟੋ ਵਾਸੀਆਂ ਨੂੰ ਸਹਿਮਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਹੈ ਕਿ ਇਹ ਫੈਸਲਾ ਕੈਨੇਡੀਅਨ ਲੋਕਾਂ ਨੇ ਕਰਨਾ ਹੈ ਕਿ ਉਹ ਹਾਰਪਰ ਸਰਕਾਰ ਦੇ ਹੋਰ ਚਾਰ ਸਾਲ ਦੇਖਣਾ ਚਾਹੁੰਦੇ ਹਨ ਜਾਂ ਔਟਵਾ ਵਿਚ ਬਦਲਾਓ ਦੇਖਣਾ ਚਾਹੁੰਦੇ ਹਨ।

ਅੱਜ ਦੀ ਡਿਬੇਟ ਤੋਂ ਪਹਿਲਾਂ ਬੋਲਦਿਆਂ ਉਨ੍ਹਾਂ ਕਿਹਾ ਕਿ ਟੋਰਾਂਟੋ ਵਰਗੇ ਸ਼ਹਿਰ ਵਿਚ ਮੁੜ ਤੋਂ ਆਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਮਲਕੇਅਰ ਅੱਜ ਯੂਨੀਵਰਸਿਟੀ-ਰੋਸਡੇਲ ਹਲਕੇ ਵਿਚ ਸਨ ਜਿਥੇ ਐਨ ਡੀ ਪੀ ਉਮੀਦਵਾਰ ਜੈਨੀਫਰ ਹੌਲੇਟ, ਕੰਸਰਵੇਟਿਵ ਉਮੀਦਵਾਰ ਕਰੀਮ ਜਿਵਰਾਜ ਅਤੇ  ਲਿਬਰਲ ਉਮੀਦਵਾਰ ਕ੍ਰਿਸਟੀਆ ਫਰੀਲੈਂਡ ਦਰਮਿਆਨ ਚੋਣ ਮੁਹਿੰਮ ਜੋਰਾਂ ਤੇ ਹੈ।

ਫਰੀਲੈਂਡ ਇਸ ਤੋਂ ਪਹਿਲਾਂ ਹੋਈਆਂ ਜਿਮਨੀ ਚੋਣਾਂ ਵਿਚ ਟੋਰਾਂਟੋ-ਸੈਂਟਰ ਤੋਂ ਲਿਬਰਲ ਮੈਂਬਰ ਪਾਰਲੀਮੈਂਟ ਚੁਣੀ ਜਾ ਚੁੱਕੀ ਹੈ।

Facebook Comment
Project by : XtremeStudioz