Close
Menu

ਡਿਸਟੀਬਊਟਰਜ਼ ਨੂੰ ਮਿਲੀ ਸ਼ਿਵਸੈਨਾ ਵੱਲੋਂ ਧਮਕੀ, ‘ਰਈਸ’ ‘ਤੇ ਕਰਨਾ ਚਾਹੁੰਦੇ ਹਨ ਬੈਨ

-- 12 January,2017
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਰਈਸ’ ਨੂੰ ਬੈਨ ਕਰਨ ਲਈ ਸ਼ਿਵਸੈਨਾ ਵੱਲੋਂ ਇਕ ਵਾਰ ਫਿਰ ਧਮਕੀ ਮਿਲੀ ਹੈ। ਸ਼ਿਵਸੈਨਾ ਵੱਲੋਂ ਅਜਿਹੀ ਧਮਕੀ ਦੇਣ ਦਾ ਕਾਰਨ ਹੈ, ਇਸ ਫਿਲਮ ‘ਚ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਦਾ ਹੋਣਾ ਹੈ। ਸ਼ਿਵਸੈਨਾ ਨੇ ਇਕ ਪੱਤਰ ਲਿਖ ਕੇ ਛੱਤੀਸਗੜ੍ਹ ਡਿਸਟੀਬਊਟਰਜ਼ ਨੂੰ ਫਿਲਮ ‘ਰਈਸ’ ਰਿਲੀਜ਼ ਨਾ ਕਰਨ ਦੀ ਧਮਕੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ, ਟ੍ਰੇਡ ਐਨਾਲਿਸਟ ਅਤੇ ਅਕਸ਼ੈ ਰਾਠੀ ਨੇ ਆਦਿਤਿਆ ਠਾਕਰੇ ਨੂੰ ਟਵੀਟ ਕਰ ਕੇ ਸੂਚਿਤ ਕੀਤਾ ਕਿ ‘ਰਈਸ’ ਦੀ ਟੀਮ ਨੂੰ ਰਿਲੀਜ਼ਿੰਗ ਲਈ ਛੱਤੀਸਗੜ੍ਹ ਯੂਨਿਟ ਤੋਂ ਧਮਕੀ ਮਿਲ ਰਹੀ ਹੈ। ਕੀ ਤੁਸੀਂ ਇਸ ਦਾ ਸਮਰਥਨ ਕਰੋਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ, ”ਪਿਆਰੇ ਆਦਿਤਿਆ ਠਾਕਰੇ ਸਾਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਦੇ ਖਿਲਾਫ ਕੋਈ ਕਦਮ ਜ਼ਰੂਰ ਚੁੱਕੋਗੇ।”
Facebook Comment
Project by : XtremeStudioz