Close
Menu

ਡੇਰਾ ਬਾਬਾ ਨਾਨਕ ਨੇਡ਼ਿਓਂ 90 ਕਰੋੜ ਦੀ ਹੈਰੋਇਨ ਬਰਾਮਦ

-- 24 March,2015

ਬਟਾਲਾ, ਭਾਰਤ-ਪਾਕਿਸਤਾਨ ਸਰਹੱਦ ’ਤੇ ਡੇਰਾ ਬਾਬਾ ਨਾਨਕ ਨੇਡ਼ੇ ਬੀਐਸਐਫ ਵੱਲੋਂ 18 ਕਿਲੋ ਹੈਰੋਇਨ ਬਰਾਮਦ ਕੀਤੀ ਗੲੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 90 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਕਾਰਵਾਈ ਵਿੱਚ ਸਮੱਗਲਰਾਂ ਵੱਲੋਂ ਜਵਾਨਾਂ ’ਤੇ ਗੋਲੀ ਚਲਾਈ ਗੲੀ ਜਿਸ ਦਾ ਮੋੜਵਾਂ ਜਵਾਬ ਦਿੰਦਿਆਂ ਜਵਾਨਾਂ ਨੇ ਦੋ ਸਮੱਗਲਰਾਂ ਨੂੰ ਜ਼ਖ਼ਮੀ ਕਰ ਦਿੱਤਾ ਪਰ ਉਹ ਪਾਕਿਸਤਾਨ ਵੱਲ ਭੱਜਣ ਵਿੱਚ ਸਫ਼ਲ ਹੋ ਗਏ।
ਬੀਐਸਐਫ ਜਵਾਨਾਂ ਨੇ ਸੋਮਵਾਰ ਨੂੰ ਸਵੇਰੇ ਤੜਕੇ ਤਿੰਨ ਵਜੇ ਦੇ ਕਰੀਬ ਬੀਓਪੀ ਡੀਬੀਐਨ (ਡੇਰਾ ਬਾਬਾ ਨਾਨਕ) ਰੋਡ ਨੇੜੇ ਕੰਡਿਆਲੀ ਤਾਰ ਨੇੜੇ ਸਥਿਤ ਬੁਰਜੀ ਨੰਬਰ 43/3-4 ਨੇੜੇ ਪਾਕਿਸਤਾਨ ਵਾਲੇ ਪਾਸੇ ਹਿੱਲਜੁੱਲ ਵੇਖੀ । ਵੇਖਦਿਅਾਂ ਹੀ ਪਾਕਿਸਤਾਨ ਪਾਸਿਓਂ ਦੋ ਸਮੱਗਲਰਾਂ ਨੇ ਪਾਇਪ ਕੰਡਿਆਲੀ ਤਾਰ ਵਿੱਚ ਪਾ ਭਾਰਤ ਵੱਲ ਕੁਝ ਸੁੱਟਣ ਦੀ ਕੋਸ਼ਿਸ ਕੀਤੀ ਤਾਂ ਜਵਾਨਾਂ ਵਲੋਂ ਲਲਕਾਰਨ ’ਤੇ ਦੋ ਹੋਰ ਸਮੱਗਲਰਾਂ ਨੇ ਬੀਐਸਐਫ ਜਵਾਨਾਂ ‘ਤੇ ਗੋਲੀ ਚਲਾ ਦਿੱਤੀ ਸਿੱਟੇ ਵੱਜੋਂ ਜਵਾਬੀ ਗੋਲੀਬਾਰੀ ਦੌਰਾਨ ਉਕਤ ਸਮੱਗਲਰ  ਪਾਕਿਸਤਾਨ ਵੱਲ ਭੱਜ ਉਠੇ। ਜਵਾਨਾਂ ਵੱਲੋਂ ਸਰਹੱਦ ਨੇੜੇ ਛਾਣਬੀਣ ਕੀਤੇ ਜਾਣ ’ਤੇ 18 ਪੈਕਟ ਹੈਰੋਇਨ ਮਿਲੀ।  ਹੈਰੋਇਨ ਦੀ ਖੇਪ ਨੇੜਿਓਂ ਇੱਕ ਪਿਸਤੌਲ, ਇੱਕ ਮੈਗਜੀ਼ਨ, 10 ਰਾਊਂਡ ਅਤੇ ਸਮੱਗਲਰਾਂ ਦੀ ਜੁੱਤੀ ਦਾ ਜੋੜਾ ਅਤੇ ਇੱਕ ਪਲਾਸਟਿਕ ਦੀ ਪਾਇਪ ਵੀ ਬਰਾਮਦ ਕੀਤੀ ਗਈ।

Facebook Comment
Project by : XtremeStudioz