Close
Menu

ਡੇਵਿਡ ਕੈਮਰਨ ਦਾ ਤੀਜੇ ਕਾਰਜਕਾਲ ਤੋਂ ਇਨਕਾਰ

-- 24 March,2015

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਤੀਜੀ ਵਾਰ ਸੱਤਾ ਸੰਭਾਲਣ ਸੰਬੰਧੀ ਖਬਰਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਜੇਕਰ ਚੋਣ ‘ਚ ਕੰਜਵਰਟਿਵ ਪਾਰਟੀ ਨੂੰ ਜਨਾਦੇਸ਼ ਮਿਲਦਾ ਹੈ ਤਾਂ ਇਕ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ। ਕੈਮਰਨ ਨੇ ਪਾਰਟੀ ਦੇ ਉਸ ਵਿਅਕਤੀਤੱਵ ਦੇ ਜਵਾਬ ‘ਚ ਇਹ ਜ਼ਾਹਿਰ ਕੀਤਾ ਹੈ ਕਿ ਜਿਸ ‘ਚ ਕਿਹਾ ਗਿਆ ਸੀ ਕਿ ਇਥੋਂ ਦੀ ਅਰਥ ਵਿਵਸਥਾ ਨੂੰ ਠੀਕ ਕਰਨ ਅਤੇ ਸੁਧਾਰ ਲਈ ਪੰਜ ਸਾਲ ਦੀ ਹੋਰ ਲੋੜ ਹੈ। ਉਨ੍ਹਾਂ ਨੇ ਕਿਹਾ ਹੈ ਕਿ ਓਪੋਨੀਅਨ ਪੋਲ ‘ਚ ਸਾਡੀ ਪਾਰਟੀ ਅਤੇ ਵਿਰੋਧੀ ਲੇਬਰ ਪਾਰਟੀ ਦੇ ‘ਚ ਕੰਡੇ ਦੀ ਟੱਕਰ ਹੈ।

ਕੈਮਰਨ ਨੇ ਕਿਹਾ ਹੈ ਕਿ ਮੈਂ ਆਪਣੇ ਦੇਸ਼ ਨੂੰ ਅੱਗੇ ਵਧਾਉਣ ਲਈ ਪੂਰੇ ਪੰਜ ਸਾਲ ਦਿੱਤੇ ਹਨ। ਮੈਂ ਆਪਣੇ ਕੰਮ ਨੂੰ ਲੈ ਕੇ ਪੂਰੀ ਤਰ੍ਹਾਂ ਠੀਕ ਹਾਂ ਅਤੇ ਚੋਣ ਜਿੱਤਣ ਲਈ ਅਸਲ ‘ਚ ਉਤਸ਼ਾਹਿਤ ਹਾਂ। ਇਹ ਮੇਰਾ ਜੁਨੂਨ ਹੈ, ਜੇਕਰ ਮੈਂ ਚੋਣ ਹਾਰ ਗਿਆ ਤਾਂ ਨਿਰਾਸ਼ ਹੋ ਜਾਵਾਂਗਾ।

Facebook Comment
Project by : XtremeStudioz