Close
Menu

ਡੈੱਨਮਾਰਕ ਓਪਨ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਸਿੰਧੂ-ਸਾਇਨਾ

-- 15 October,2018

ਓਡੇਨਸੇ : ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਡੈੱਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ। ਸਿੰਧੂ ਨੂੰ ਤੀਜਾ ਦਰਜਾ ਦਿੱਤਾ ਗਿਆ ਜਦਕਿ ਵਿਸ਼ਵ ਵਿਚ 11ਵੇਂ ਨੰਬਰ ਦੀ ਖਿਡਾਰਨ ਸਾਇਨਾ ਗੈਰ ਦਰਜਾ ਰਹੀ। ਸਿੰਧੂ ਮਹਿਲਾ ਸਿੰਗਲ ਦੇ ਪਹਿਲੇ ਦੌਰ ਵਿਚ ਅਮਰੀਕਾ ਦੀ ਬੀਵੇਨ ਝਾਂਗ ਨਾਲ ਭਿੜੇਗੀ ਜਦਕਿ ਸਾਇਨਾ ਦਾ ਸਾਹਮਣਾ ਹਾਂਗਕਾਂਗ ਦੀ ਚੇਯੁੰਗ ਨਗਾਨ ਯੀ ਨਾਲ ਹੋਵੇਗਾ। ਪੁਰਸ਼ ਸਿੰਗਲ ਵਿਚ ਵਿਸ਼ਵ ਦੇ 6ਵੇਂ ਨੰਬਰ ਦੇ ਕਿਦਾਂਬੀ ਸ਼੍ਰੀਕਾਂਤ ‘ਤੇ ਭਾਰਤੀ ਉਮੀਦਾਂ ਟਿਕੀਆਂ ਰਹਿਣਗੀਆਂ। ਉਸ ਨੂੰ ਟੂਰਨਾਮੈਂਟ ਵਿਚ 7ਵਾਂ ਦਰਜਾ ਦਿੱਤਾ ਗਿਆ ਹੈ। ਸ਼੍ਰੀਕਾਂਤ ਦਾ ਸਾਹਮਣਾ ਡੈੱਨਮਾਰਕ ਦੇ ਹੈਂਸ ਕ੍ਰਿਸਟਿਅਨ ਸੋਲਬਰਗ ਵਿਟਿਨਗਸ ਨਾਲ ਹੋਵੇਗਾ ਜਦਕਿ ਬੀ ਸਾਈ ਪ੍ਰਣੀਤ ਚੀਨ ਦੇ ਹੁਆ ਯੁਕਸਿਆਂਗ ਦਾ ਸਾਹਮਣਾ ਕਰਨਗੇ।

ਇਕ ਹੋਰ ਭਾਰਤੀ ਖਿਡਾਰੀ ਸਮੀਰ ਵਰਮਾ ਨੂੰ ਹਾਲਾਂਕਿ ਪਹਿਲੇ ਦੌਰ ਵਿਚ ਹੀ ਚੀਨ ਦੇ ਤੀਜਾ ਦਰਜਾ ਪ੍ਰਾਪਤ ਸ਼ੀ ਯੁਕਵੀ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਪੁਰਸ਼ ਸਿੰਗਲ ਵਿਚ ਮਨੂੰ ਅਤਰੀ ਅਤੇ ਬੀ. ਸੁਮਿਤ ਰੈੱਡੀ ਦੀ ਭਾਰਤੀ ਜੋੜੀ ਪਹਿਲੇ ਦੌਰ ਵਿਚ ਕਿਮ ਅਤੇ ਆਂਦ੍ਰੇਸ ਸਕਾਰੂਪ ਰਾਮੁਸੇਨ ਦੀ ਸਥਾਨਕ ਜੋੜੀ ਨਾਲ ਭਿੜੇਗੀ। ਅਸ਼ਵਨੀ ਪੋਨੱਪਾ ਅਤੇ ਸਾਤਵਿਕਸਾਈਰਾਜ ਰੈਂਕੀ ਰੈੱਡੀ ਮਿਕਸਡ ਡਬਲ ਦੇ ਪਹਿਲੇ ਦੌਰ ਵਿਚ ਸਿਓ ਜੇਈ ਸਿਯੁੰਗ ਅਤੇ ਚਾਈ ਯੁਜੁੰਗ ਦੀ ਕੋਰੀਆਈ ਜੋੜੀ ਨਾਲ ਭਿੜਨਗੇ। ਪੋਨੱਪਾ ਨੇ ਮਹਿਲਾ ਡਬਲ ਵਿਚ ਐੱਨ. ਸਿੱਕੀ ਰੈੱਡੀ ਨਾਲ ਜੋੜੀ ਬਣਾਈ ਹੈ ਅਤੇ ਪਹਿਲੇ ਦੌਰ ਵਿਚ ਉਸ ਦਾ ਮੁਕਾਬਲਾ ਅਮਰੀਕਾ ਦੀ ਏਰੀਅਲ ਲੀ ਅਤੇ ਸਿਡਨੀ ਲੀ ਨਾਲ ਹੋਵੇਗਾ।

Facebook Comment
Project by : XtremeStudioz