Close
Menu

‘ਡੋਨਾਲਡ ਟਰੰਪ ਦੇ ਅੱਗੇ ਨਹੀਂ ਝੁਕੇਗਾ ਨਿਆਂ ਵਿਭਾਗ’

-- 24 August,2018

ਵਾਸ਼ਿੰਗਟਨ — ਅਮਰੀਕੀ ਅਟਾਰਨੀ ਜਨਰਲ ਜੇਫ ਸੇਸ਼ੰਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਪਲਟਵਾਰ ਕੀਤਾ ਹੈ। ਸੇਸ਼ੰਸ ਨੇ ਆਖਿਆ ਕਿ ਨਿਆਂ ਵਿਭਾਗ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਦਬਾਅ ਦੇ ਅੱਗੇ ਨਹੀਂ ਝੁਕੇਗਾ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸੇਸ਼ੰਸ ਨੇ ਇਹ ਪ੍ਰਤੀਕਿਰਿਆ ਟਰੰਪ ਦੇ ਉਸ ਬਿਆਨ ‘ਤੇ ਦਿੱਤੀ ਹੈ ਜਿਸ ‘ਚ ਟਰੰਪ ਨੇ ਕਿਹਾ ਸੀ ਕਿ ਸੇਸ਼ੰਸ ਦਾ ਆਪਣੇ ਵਿਭਾਗ ‘ਤੇ ਕੋਈ ਕੰਟਰੋਲ ਨਹੀਂ ਹੈ। ਟਰੰਪ ਕਈ ਮੌਕਿਆਂ ‘ਤੇ ਨਿਆਂ ਵਿਭਾਗ ਦੀ ਨਿੰਦਾ ਕਰ ਚੁੱਕੇ ਹਨ ਕਿਉਂਕਿ ਨਿਆਂ ਵਿਭਾਗ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਸਖਤ ਰੂਸੀ ਦਖਲਅੰਦਾਜ਼ੀ ਦੀ ਜਾਂਚ ਕਰ ਰਿਹਾ ਹੈ।

ਸੇਸ਼ੰਸ ਸ਼ੁਰੂਆਤ ‘ਚ ਟਰੰਪ ਦੇ ਚੋਣ ਅਭਿਆਨ ਦੇ ਸਮਰਥਨ ਸਨ ਪਰ ਬਾਅਦ ‘ਚ ਉਨ੍ਹਾਂ ਨੇ ਖੁਦ ਨੂੰ ਇਸ ਮਾਮਲੇ ਤੋਂ ਵੱਖ ਕਰਕੇ ਜਾਂਚ ਦਾ ਜ਼ਿੰਮਾ ਆਪਣੇ ਡਿਪਟੀ ਰਾਜ ਰੋਜਨਸਟਾਈਨ ਨੂੰ ਸੌਂਪ ਦਿੱਤਾ ਸੀ। ਸਪੈਸ਼ਲ ਕਾਊਂਸਿਲ ਰਾਬਰਟ ਮੂਲਰ ਵੱਲੋਂ ਕੀਤੀ ਜਾ ਰਹੀ ਜਾਂਚ ਕਾਰਨ ਵੀ ਟਰੰਪ ਅਕਸਰ ਟਵਿੱਟਰ ‘ਤੇ ਵੀ ਭੜਾਸ ਕੱਢਦੇ ਰਹਿੰਦੇ ਹਨ। 2 ਦਿਨ ਪਹਿਲਾਂ ਇਸ ਜਾਂਚ ‘ਚ ਨਾਟਕੀ ਮੋੜ ਉਸ ਵੇਲੇ ਆਇਆ ਜਦੋਂ ਟਰੰਪ ਦੇ ਅਭਿਆਨ ਦੇ ਸਾਬਕਾ ਪ੍ਰਬੰਧਕ ਪਾਲ ਮੈਨਫਾਰਟ ਨੂੰ ਟੈਕਸ ਅਤੇ ਬੈਂਕ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਅਤੇ ਟਰੰਪ ਦੇ ਸਾਬਕਾ ਨਿੱਜੀ ਵਕੀਲ ਮਾਈਕਲ ਕੋਹੇਨ ਨੇ ਟੈਕਸ ਚੋਰੀ, ਬੈਂਕ ਧੋਖਾਧੜੀ ਅਤੇ ਕੈਂਪੇਨ ਦੇ ਵਿੱਤ ਨਿਯਮਾਂ ਦੇ ਉਲੰਘਣ ਦੇ ਮਾਮਲੇ ‘ਚ ਦੋਸ਼ ਸਵੀਕਾਰ ਕੀਤਾ।

 

ਹਾਲਾਂਕਿ ਟਰੰਪ ਰਾਸ਼ਟਰਪਤੀ ਚੋਣਾਂ ‘ਚ ਰੂਸੀ ਦਖਲਅੰਦਾਜ਼ੀ ਦੀ ਗੱਲ ਤੋਂ ਇਨਕਾਰ ਕਰਦੇ ਆਏ ਹਨ। ਸੇਸ਼ੰਸ ਨੇ ਜਾਰੀ ਬਿਆਨ ‘ਚ ਕਿਹਾ ਕਿ ਮੈਂ ਜਦੋਂ ਤੋਂ ਸਹੁੰ ਚੁੱਕੀ ਹੈ ਉਦੋਂ ਤੋਂ ਨਿਆਂ ਵਿਭਾਗ ‘ਤੇ ਮੇਰਾ ਪੂਰਾ ਕੰਟਰੋਲ ਹੈ। ਉਨ੍ਹਾਂ ਨੇ ਆਖਿਆ ਕਿ ਜਦੋਂ ਤੱਕ ਮੈਂ ਅਟਾਰਨੀ ਜਨਰਲ ਹਾਂ ਉਦੋਂ ਤੱਕ ਨਿਆਂ ਵਿਭਾਗ ਕਿਸੇ ਵੀ ਤਰ੍ਹਾਂ ਦਾ ਰਾਜਨੀਤਕ ਦਬਾਅ ਤੋਂ ਪ੍ਰਭਾਵਿਤ ਨਹੀਂ ਹੋਵੇਗਾ।

Facebook Comment
Project by : XtremeStudioz