Close
Menu

ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਕੀਤੀ ਸ਼ਲਾਘਾ

-- 26 September,2018

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ 73ਵੇਂ ਸੈਸ਼ਨ ਚ ਵਿਸ਼ਵ ਲੀਡਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਲਈ ਮੰਗਲਵਾਰ ਨੂੰ ਭਾਰਤ ਦੀਆਂ ਕੋਸਿ਼ਸ਼ਾਂ ਦੀ ਸ਼ਲਾਘਾ ਕੀਤੀ। ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ ਮੰਗਲਵਾਰ ਨੂੰ ਸ਼ੁਰੂ ਹੋਏ ਜਨਰਲ ਡੀਬੇਟ ਨੂੰ ਦੂਜੀ ਵਾਰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ਭਾਰਤ ਹੈ, ਜਿੱਥੇ ਦਾ ਸਮਾਜ ਮੁਕਤ ਹੈ ਅਤੇ ਲੱਖਾਂ ਲੋਕਾਂ ਨੂੰ ਸਫਲਤਾਪੂਰਨ ਗਰੀਬੀ ਤੋਂ ਉਪਰ ਚੁੱਕਦਿਆਂ ਮੱਧਮ ਵਰਗ ਚ ਪਹੁੰਚਾ ਦਿੱਤਾ।
ਲਗਭਗ 35 ਮਿੰਟਾ ਦੇ ਸੰਬੋਧਨ ਚ ਟਰੰਪ ਨੇ ਕਿਹਾ ਕਿ ਸਾਲਾਂ ਤੋਂ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ ਹਾਲ ਚ ਇਤਿਹਾਸ ਦੇਖਿਆ ਗਿਆ ਹੈ। ਉਨ੍ਹਾਂ ਨੇ ਸਾਊਦੀ ਅਰਬ ਅਤੇ ਇਜ਼ਰਾਈਲ ਦੀ ਵੀ ਸ਼ਲਾਘਾਂ ਕਰਦਿਆਂ ਉਧਾਰਨਾਂ ਦਿੱਤੀਆਂ।

Facebook Comment
Project by : XtremeStudioz