Close
Menu

ਡੋਪਿੰਗ ‘ਚ ਦੋਸ਼ੀ ਬੁਲਗਾਰੀਆਈ ਦੌੜਾਕ ਨੇਮੋਵਾ ‘ਤੇ ਪੂਰੀ ਉਮਰ ਲਈ ਰੋਕ

-- 18 September,2013

Tezdjan_Naimova_2

ਸੋਫੀਆ,18 ਸਤੰਬਰ (ਦੇਸ ਪ੍ਰਦੇਸ ਟਾਈਮਜ਼)–ਯੂਰਪੀ ਚੈਂਪੀਅਨ ਬੁਲਗਾਰੀਆਈ ਦੌੜਾਕ ਤੇਜਧਾਨ ਨੇਮੋਵ ਨੂੰ ਪਾਬੰਦੀਸ਼ੁਦਾ ਦਵਾਈਆਂ ਦੇ ਸੇਵਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸਾਰੀ ਜ਼ਿੰਦਗੀ ਲਈ ਖੇਡਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਬੁਲਗਾਰੀਅਨ ਐਥਲਾਟਿਕਸ ਫੈੱਡਰੇਸ਼ਨ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 26 ਸਾਲਾਂ ਨੇਮੋਵਾ ਨੂੰ ਪਾਬੰਦੀਸ਼ੁਦਾ ਦਵਾਈ ਡ੍ਰੋਸਟਾਨੋਲੋਨ ਦੇ ਸੇਵਨ ਦਾ ਦੋਸ਼ਾ ਪਾਇਆ ਗਿਆ ਹੈ। ਨੇਮੋਵਾ ਨੇ ਪਿਛਲੀ ਮਾਰਚ ਗੋਥੇਨਬਰਗ ‘ਚ ਯੂਰਪੀ ਇੰਡੋਰ ਚੈਂਪੀਅਨਸ਼ਿਪ ‘ਚ 60 ਮੀਟਰ ਮੁਕਾਬਲਾ ਜਿੱਤਿਆ ਸੀ। ਮਾਰਚ ਅਤੇ ਜੂਨ ਦੇ ਵਿਚਾਲੇ ਹੋਏ ਮੁਕਾਬਲਿਆਂ ਦੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਤਮਗੇ ਉਨ੍ਹਾਂ ਤੋਂ ਵਾਪਸ ਲੈ ਲਏ ਜਾਣਗੇ।

Facebook Comment
Project by : XtremeStudioz