Close
Menu

ਡੱਚ ਲੜਾਕੇ ਨੂੰ ਮਾਰਨ ਦੇ ਦੋਸ਼ ਵਿੱਚ 92 ਸਾਲਾ ਨਾਜ਼ੀ ’ਤੇ ਮੁਕੱਦਮਾ ਸ਼ੁਰੂ

-- 03 September,2013

Suspected Nazi war criminal Bruins gestures before the start of his trial in Hagen

ਹੇਗਨ (ਜਰਮਨੀ), 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਨਾਜ਼ੀਆਂ ਦੇ ਹਥਿਆਰਬੰਦ ਦਸਤੇ ਐਸ.ਐਸ. ਦੇ 92 ਸਾਲਾ ਮੈਂਬਰ ਜਿਸ ਨੇ 1944 ਵਿਚ ਇਕ ਡੱਚ ਸੰਗਰਾਮੀਏ ਦੀ ਹੱਤਿਆ ਕੀਤੀ ਸੀ, ਉੱਤੇ ਅੱਜ ਜਰਮਨੀ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ।
ਹਾਲੈਂਡ ਮੂਲ ਦੇ ਸੀਅਰਟ ਬਰੂਨਜ਼ ਨੂੰ ਅਦਾਲਤੀ ਕਾਰਵਾਈ ਲਈ ਫਿੱਟ ਕਰਾਰ ਦੇਣ ਤੋਂ ਬਾਅਦ ਜਰਮਨੀ ਦੇ ਪੱਛਮੀ ਸ਼ਹਿਰ ਹੇਗਨ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ। ਬਰੂਨਜ਼ ਇਸ ਵੇਲੇ ਜਰਮਨੀ ਦਾ ਨਾਗਰਿਕ ਹੈ। 1941 ਵਿਚ ਨਾਜ਼ੀਆਂ ਵੱਲੋਂ ਹਾਲੈਂਡ ’ਤੇ ਕਬਜ਼ਾ ਕਰਨ ਮਗਰੋਂ ਬਰੂਨਜ਼ ਐੈਸ.ਐਸ. ਵਿਚ ਭਰਤੀ ਹੋ ਗਿਆ ਸੀ। ਦੋ ਡੱਚ ਯਹੂਦੀਆਂ ਦੇ ਕਤਲ ਦੇ ਦੋਸ਼ ਵਿਚ 1980ਵਿਆਂ ਵਿਚ ਉਹ ਪਹਿਲਾਂ ਹੀ ਸਜ਼ਾ ਭੁਗਤ ਚੁੱਕਿਆ ਹੈ। ਉਸ ਦੇ ਅਟਾਰਨੀ ਨੇ 1944 ਵਿਚ ਨਾਜ਼ੀ ਵਿਰੋਧੀ ਲੜਾਕੇ ਐਲਡਰਟ ਕਲਾਸ ਡਾਇਕੇਮਾ ਦੀ ਹੱਤਿਆ ਦੇ ਕੇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਬਰੂਨਜ਼ ’ਤੇ ਡਾਇਕੇਮਾ ਦੀ ਹੱਤਿਆ ਕਰਨ ਅਤੇ ਬਾਅਦ ਵਿਚ ਇਹ ਕਹਾਣੀ ਘੜਨ ਦਾ ਦੋਸ਼ ਹੈ ਕਿ ਉਸ ਦੇ ਫੌਤ ਹੋ ਚੁੱਕੇ ਇਕ ਸਾਥੀ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀ ਨੂੰ ਮਾਰਿਆ ਸੀ।

Facebook Comment
Project by : XtremeStudioz