Close
Menu

ਢੀਂਡਸਾ ਦੀ ਕੋਠੀ ਅੱਗੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਕੁਟਾਪਾ

-- 03 August,2015

ਸੰਗਰੂਰ, ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਕਰਨ ਲਈ ਪਰਿਵਾਰਾਂ ਸਮੇਤ ਪੁੱਜੇ ਸੈਂਕੜੇ ਬੇਰੁਜ਼ਗਾਰ ਲਾਈਨਮੈਨਾਂ ਅਤੇ ਪੁਲੀਸ ਵਿਚਕਾਰ ਜੰਮ ਕੇ ਝੜਪ ਹੋੲੀ। ੲਿਸ ਦੌਰਾਨ ਇਕ ਮਹਿਲਾ ਸਮੇਤ ਛੇ ਬੇਰੁਜ਼ਗਾਰ ਲਾਈਨਮੈਨ ਬੇਹੋਸ਼ ਹੋ ਗਏ। ੲਿਨ੍ਹਾਂ ’ਚੋਂ ਮਹਿਲਾ ਸਮੇਤ ਦੋ ਜਣਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੁਲੀਸ ਦੀ ਬੇਰਹਿਮੀ ਕਾਰਨ ਛੇ ਬੇਰੁਜ਼ਗਾਰਾਂ ਦੀਆਂ ਪੱਗਾਂ ਲੱਥ ਗਈਆਂ। ੳੁਨ੍ਹਾਂ ਨੂੰ ਕੇਸਾਂ ਅਤੇ ਲੱਤਾਂ ਤੋਂ ਫੜ ਕੇ ਧੂਹਿਅਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲੀਸ ਵੱਲੋਂ ਅਸਿੱਧੇ ਢੰਗ ਨਾਲ ਡਾਂਗਾਂ ਦੀ ਵਰਤੋਂ ਕੀਤੀ ਗਈ। ਖਿੱਚ ਧੂਹ ਦਾ ਸ਼ਿਕਾਰ ਹੋਏ ਕਈ ਪੁਲੀਸ ਮੁਲਾਜ਼ਮ ਵੀ ਸੜਕ ’ਤੇ ਡਿੱਗੇ ਅਤੇ ਇਕ ਸਬ ਇੰਸਪੈਕਟਰ ਦੇ ਹੱਥ ’ਤੇ ਵੀ ਸੱਟ ਲੱਗੀ ਹੈ।ਚਾਰ ਹਜ਼ਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਾੳੁਣ ਦੀ ਮੰਗ ਨੂੰ ਲੈ ਕੇ ੲਿਹ ਬੇਰੁਜ਼ਗਾਰ ਬੀਐਸਐਨਐਲ ਪਾਰਕ ਵਿੱਚ ਇਕੱਠੇ ਹੋੲੇ ਸਨ। ਰੋਸ ਮਾਰਚ ਕਰਦਿਆਂ ਜਿਵੇਂ ਹੀ ੳੁਹ ਸ੍ਰੀ ਢੀਂਡਸਾ ਦੀ ਕੋਠੀ ਦੇ ਨਜ਼ਦੀਕ ਪੁੱਜੇ ਤਾਂ ਪੁਲੀਸ ਨੇ ੳੁਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਜਦੋਂ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲੀਸ ਨਾਲ ਤਿੱਖੀ ਝੜਪ ਹੋ ਗਈ। ਝੜਪ ਦੌਰਾਨ ਯੂਨੀਅਨ ਦੇ ਸੂਬਾ ਖਜ਼ਾਨਚੀ ਭੋਲਾ ਸਿੰਘ ਗੱਗੜਪੁਰ ਨੂੰ ਕੇਸਾਂ ਤੋਂ ਫੜ ਕੇ ਖਿੱਚਿਆ ਗਿਆ ਅਤੇ ਇਕ ਹੋਰ ਨੂੰ ਲੱਤ ਤੋਂ ਘਸੀਟਦਿਆਂ ਪੁਲੀਸ ਨਾਕੇ ਤੋਂ ਦੂਰ ਕੀਤਾ ਗਿਆ। ਭੋਲਾ ਸਿੰਘ ਅਤੇ ਸਿਮਰਨ ਕੌਰ ਵਾਸੀ ਮੂਣਕ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਿਲ੍ਹਾ ਟਰੈਫ਼ਿਕ ਇੰਚਾਰਜ ਦੀਪਇੰਦਰ ਸਿੰਘ ਦੇ ਹੱਥ ’ਤੇ ਵੀ ਸੱਟ ਲੱਗੀ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪਟਿਆਲਾ-ਧੂਰੀ ਬਾਈਪਾਸ ’ਤੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਯੂਨੀਅਨ ਦੇ ਮੁੱਖ ਸਲਾਹਕਾਰ ਸੋਮਾ ਸਿੰਘ ਭੜੋ ਨੇ ਦੋਸ਼ ਲਾਇਆ ਕਿ ਪੁਲੀਸ ਨੇ ਅੰਨ੍ਹੇਵਾਹ ਤਸ਼ੱਦਦ ਕੀਤਾ ਹੈ।
ੲਿਸ ਕਾਰਨ ਭੋਲਾ ਸਿੰਘ ਗੱਗੜਪੁਰ, ਸਿਮਰਨ ਕੌਰ, ਲਵਦੀਪ ਸਿੰਘ ਗੱਗੜਪੁਰ, ਲਵਦੀਪ ਸਿੰਘ ਸੰਗਰੂਰ, ਮਨਜੀਤ ਸਿੰਘ ਲੱਡਾ ਆਦਿ ਬੇਹੋਸ਼ ਹੋ ਗਏ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਦੋਸ਼ ਲਾਇਆ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਹੈ। ਉਨ੍ਹਾਂ ਪੁਲੀਸ ਕਾਰਵਾਈ ਨੂੰ ਅਣਮਨੁੱਖੀ ਤਸ਼ੱਦਦ ਕਰਾਰ ਦਿੰਦਿਆਂ ਕਿਹਾ ਕਿ ਯੂਨੀਅਨ ਵੱਲੋਂ ਮਾਮਲੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਠਾਇਆ ਜਾਵੇਗਾ।
ਡੀਐਸਪੀ ਗੁਰਪ੍ਰੀਤ ਸਿੰਘ ਢੀਂਡਸਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਮੌਕੇ ਮਾਮੂਲੀ ਖਿੱਚ ਧੂਹ ਹੋਈ ਹੈ ਅਤੇ ਗਰਮੀ ਕਾਰਨ ਦੋ ਜਣੇ ਬੇਹੋਸ਼ ਹੋਏ ਹਨ। ਇਸ ਸਬੰਧ ਵਿੱਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਬੇਰੁਜ਼ਗਾਰ ਲਾਈਨਮੈਨਾਂ ਦੀ ਨੌਕਰੀ ਦਾ ਮਾਮਲਾ ਪੰਜਾਬ ਸਰਕਾਰ ਪਾਸ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਠੀ ਦੇ ਬਾਹਰ ਪ੍ਰਦਰਸ਼ਨਕਾਰੀਆਂ ਨਾਲ ਕੋਈ ਘਟਨਾ ਵਾਪਰੀ ਹੈ ਤਾਂ ਉਸ ਦਾ ਉਨ੍ਹਾਂ ਨੂੰ ਅਫ਼ਸੋਸ ਹੈ।

Facebook Comment
Project by : XtremeStudioz