Close
Menu

ਤਕਨੀਕੀ ਨੁਕਸ ਕਾਰਨ ਰੇਲ ਸੇਵਾਵਾਂ ਹੋਈਆਂ ਪ੍ਰਭਾਵਿਤ

-- 19 July,2015

ਕੈਲਗਰੀ,  ਡਾਊਨ ਟਾਊਨ ਕੈਲਗਰੀ ‘ਚ ਪਏ ਤਕਨੀਕੀ ਨੁਕਸ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਰੋਜ਼ਾਨਾ ਸਫਰ ਕਰਦੇ ਹਜ਼ਾਰਾਂ ਮੁਸਾਫਿਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪ੍ਰਾਪਤ ਵੇਰਵੇ ਅਨੁਸਾਰ ਸਵੇਰੇ ਰੇਲ ਪ੍ਰਣਾਲੀ ‘ਚ ਨੁਕਸ ਪਿਆ, ਜਿਸ ਕਾਰਨ ਕਈ ਘੰਟੇ ਰੇਲ ਸੇਵਾਵਾਂ ਠੱਪ ਰਹੀਆਂ | ਬਾਰਿਸ਼ ਨੇ ਮੁਸਾਫਰਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਤੇ ਉਨ੍ਹਾਂ ਨੂੰ ਵਰ੍ਹਦੇ ਮੀਂਹ ਵਿਚ ਬੱਸਾਂ ਦਾ ਇੰਤਜਾਰ ਕਰਨਾ ਪਿਆ | ਕੈਲਗਰੀ ਟਰਾਂਜਿਟ ਦੇ ਕਾਰਜਕਾਰੀ ਡਾਇਰੈਕਟਰ ਰਸਲ ਡੇਵੀਜ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬਿਜਲੀ ਦੀ ਖਰਾਬੀ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ | ਬਾਅਦ ‘ਚ ਪਤਾ ਲੱਗਾ ਕਿ ਬਿਜਲੀ ਦੀਆਂ ਲਾਈਨਾਂ ਨੂੰ ਆਪਸ ਵਿਚ ਜੋੜਨ ਵਾਲੇ ਇਕ ਉਪਕਰਨ ‘ਚ ਨੁਕਸ ਪੈਣ ਕਾਰਨ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਡੇਵੀਸ ਅਨੁਸਾਰ ਸਿਟੀ ਹਾਲ ਸਟੇਸ਼ਨ ਜਿੱਥੇ ਇਹ ਨੁਕਸ ਪਿਆ, ਇਕ ਅਹਿਮ ਕੇਂਦਰ ਹੈ | ਇੱਥੇ ਬਲਿਊ ਤੇ ਰੈੱਡ ਦੋਨਾਂ ਲਾਈਨਾਂ ਇਕੱਠੀਆਂ ਹੁੰਦੀਆਂ ਹਨ | ਇਸ ਕਾਰਨ ਡਾਊਨ ਟਾਊਨ ਅਤੇ ਨਾਲ ਲੱਗਦੇ ਹੋਰ ਖੇਤਰਾਂ ‘ਚ ਵੀ ਵੱਡੀ ਪੱਧਰ ‘ਤੇ ਰੇਲ ਸੇਵਾਵਾਂ ਉੱਪਰ ਅਸਰ ਪਿਆ ਅਤੇ ਕੋਈ 4 ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਰੇਲ ਸੇਵਾਵਾਂ ਆਮ ਵਾਂਗ ਸ਼ੁਰੂ ਹੋਈਆਂ |

Facebook Comment
Project by : XtremeStudioz