Close
Menu

ਤਜਾਕਿਸਤਾਨ ‘ਚ ਮੁੜ ਸੱਤਾ ਸੰਭਾਲਣਗੇ ਇਮੋਮਾਲੀ ਰਖਮੋਨ

-- 06 November,2013

ਦੁਸ਼ਾਂਬੇ,6 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਤਜਾਕਿਸਤਾਨ ‘ਚ ਬੁੱਧਵਾਰ ਨੂੰ ਖਤਮ ਹੋ ਰਹੀਆਂ ਰਾਸ਼ਟਰਪਤੀ ਚੋਣਾਂ ‘ਚ ਵਰਤਮਾਨ ਰਾਸ਼ਟਰਪਤੀ ਇਮੋਮਾਲੀ ਰਖਮੋਨ ਦੇ ਇਕ ਵਾਰ ਫਿਰ ਤੋਂ ਸੱਤਾ ‘ਚ ਆਉਣ ਦੀ ਪੂਰੀ ਸੰਭਾਵਨਾ ਹੈ। ਰੂਸ ਸਮਰਥਿਤ ਰਖਮੋਨ 1992 ‘ਚ ਪਹਿਲੀ ਵਾਰੀ ਤਜਾਕਿਸਤਾਨ ਦੇ ਰਾਸ਼ਟਰਪਤੀ ਬਣੇ ਸਨ ਅਤੇ ਉਦੋਂ ਤੋਂ ਹੀ ਉਹ ਲਗਾਤਾਰ ਸੱਤਾ ‘ਚ ਬਣੇ ਹੋਏ ਹਨ। ਅਫਗਾਨਿਸਤਾਨ ‘ਚ 2014 ‘ਚ ਤੈਅ ਸ਼ੁਦਾ ਅਮਰੀਕਾ ਦੀ ਅਗਵਾਈ ਵਾਲੇ ਕੌਮਾਂਤਰੀ ਸਹਾਇਕ ਦਸਤੇ (ਆਈ. ਐੱਸ. ਏ. ਐੱਫ.) ਅਤੇ ਨਾਟੋ ਫੌਜੀਆਂ ਦੀ ਵਾਪਸੀ ਦੀ ਕਵਾਇਦ ‘ਚ ਤਜਾਕਿਸਤਾਨ, ਅਫਗਾਨਿਸਤਾਨ ਅਤੇ ਰੂਸ ਵਿਚਾਲੇ ਇਕ ਮਹੱਤਵਪੂਰਨ ਕੜੀ ਦੇ ਰੂਪ ‘ਚ ਕੰਮ ਕਰੇਗਾ। ਜੰਗੀ ਨੀਤੀ ਅਤੇ ਰਣਨੀਤਿਕ ਦ੍ਰਿਸ਼ਟੀਕੋਣ ਨਾਲ ਰੂਸ, ਅਫਗਾਨਿਸਤਾਨ ਤੋਂ ਅਮਰੀਕੀ ਫੌਜੀ ਬਲਾਂ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ‘ਚ ਆਪਣਾ ਦਬਦਬਾ ਬਣਾਉਣ ਦੀ ਪੂਰੀ ਕੋਸ਼ਿਸ ਕਰੇਗਾ। ਇਸ ਕੜੀ ‘ਚ ਦੋ ਦਹਾਕਿਆਂ ਤੋਂ ਦੇਸ਼ ‘ਚ ਸ਼ਾਸਨ ਕਰ ਰਹੇ ਰਖਮੋਨ ਕ੍ਰੇਮਲਿਨ ਦੇ ਕਾਫੀ ਮਦਦਗਾਰ ਸਾਬਤ ਹੋਏ ਹਨ, ਜਿਸ ਦਾ ਸਬੂਤ ਰੂਸ ਦੇ ਨਾਲ ਹਾਲੀਆ ਰਣਨੀਤਿਕ ਸਮਝੌਤਾ ਹੈ, ਜਿਸ ਦੇ ਅਧੀਨ ਰੂਸੀ ਫੌਜੀ ਤਜਾਕਿਸਤਾਨ ‘ਚ ਅਗਲੇ ਤਿੰਨ ਦਹਾਕਿਆਂ ਤੱਕ ਆਪਣੇ ਫੌਜੀ ਅੱਡੇ ਦੇ ਰੂਪ ‘ਚ ਵਰਤੋਂ ਕਰ ਸਕਣਗੇ।

Facebook Comment
Project by : XtremeStudioz