Close
Menu

ਤਮਗਾ ਦੇਖ ਕੇ ਸਾਰੀ ਬੇਇੱਜ਼ਤੀ ਭੁੱਲ ਗਈ : ਦੂਤੀ

-- 27 August,2018

ਜਕਾਰਤਾ : ਚਾਰ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਉਡਿਸ਼ਾ ਦੀ ਐਥਲੀਟ ਦੂਤੀ ਚੰਦ ਨੂੰ ਜੈਂਡਰ ਵਿਵਾਦ ਕਾਰਨ ਭਾਰਤ ਦੀ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਬੇਹੱਦ ਹੌਸਲੇ ਦੀ ਧਨੀ ਇਸ ਐਥਲੀਟ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਮਹਿਲਾਵਾਂ ਦੀ 100 ਮੀਟਰ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਜਿੱਤ ਕੇ ਆਪਣਾ ਖੋਹਿਆ ਹੋਇਆ ਸਨਮਾਨ ਵਾਪਸ ਹਾਸਲ ਕਰ ਲਿਆ।ਉਸ ਨੇ ਕਿਹਾ, ”ਇਸ ਤਮਗੇ ਨਾਲ ਮੈਂ ਆਪਣੇ ਸਾਰੇ ਦਰਦ ਤੇ ਬੇਇੱਜ਼ਤੀ ਨੂੰ ਭੁੱਲ ਚੁੱਕੀ ਹਾਂ। ਮੇਰੇ ਲਈ ਇਹ ਬਹੁਤ ਵੱਡਾ ਪਲ ਹੈ। ਉਹ ਕੌੜੀਆਂ ਯਾਦਾਂ ਮੈਨੂੰ ਇਸ ਤੋਂ ਪਹਿਲਾਂ ਤਕ ਬਹੁਤ ਪ੍ਰੇਸ਼ਾਨ ਕਰਦੀਆਂ ਸਨ, ਲੋਕ ਪਤਾ ਨਹੀਂ ਕੀ ਕੀ ਕਹਿੰਦੇ ਸਨ ਪਰ ਮੈਂ ਹਰ ਕਿਸੇ ਨੂੰ ਨਜ਼ਰਅੰਦਾਜ਼ ਕੀਤਾ ਤੇ ਸਿਰਫ ਆਪਣੀ ਮੁਹਿੰਮ ‘ਤੇ ਧਿਆਨ ਲਾਇਆ। ਮੈਂ ਈਸ਼ਵਰ ‘ਤੇ ਭਰੋਸਾ ਨਹੀਂ ਛੱਡਿਆ।

Facebook Comment
Project by : XtremeStudioz