Close
Menu

ਤਹਿਲਕਾ ਮਾਮਲਾ: ਤੇਜਪਾਲ ਨੂੰ 6 ਦਿਨਾਂ ਦੀ ਪੁਲਸ ਰਿਮਾਂਡ ‘ਤੇ ਭੇਜਿਆ ਗਿਆ

-- 01 December,2013

ਪਣਜੀ—ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ ਪਣਜੀ ਦੀ ਸੈਸ਼ਨ ਅਦਾਲਤ ਨੇ 6 ਦਿਨਾਂ ਦੀ ਪੁਲਸ ਰਿਮਾਂਡ ‘ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੁਲਸ ਨੇ ਤੇਜਪਾਲ ਦੀ 14 ਦਿਨਾਂ ਦੀ ਰਿਮਾਂਡ ਮੰਗੀ ਸੀ।
ਅੱਜ ਐਤਵਾਰ ਹੋਣ ਕਾਰਨ ਤੇਜਪਾਲ ਦੀ ਪੇਸ਼ੀ ਇਕ ਹੋਲੀਡੇਅ ਕੋਰਟ ਵਿਚ ਹੋਈ। ਇਸ ਤੋਂ ਪਹਿਲਾਂ ਤੇਜਪਾਲ ਦੀ ਅਗੇਤੀ ਜ਼ਮਾਨਤ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਦੇਰ ਰਾਤ ਕਰੀਬ 9:20 ਵਜੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਤੇਜਪਾਲ ਦੀ ਅਗੇਤੀ ਜ਼ਮਾਨਤ ‘ਤੇ ਫੈਸਲਾ 8 ਵਜੇ ਆਇਆ। ਸੁਣਵਾਈ ਦੌਰਾਨ ਤੇਜਪਾਲ ਦੀ ਪਤਨੀ ਅਤੇ ਬੇਟੀ ਵੀ ਅਦਾਲਤ ‘ਚ ਮੌਜੂਦ ਸਨ। ਤੇਜਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਜੇਲ ਵਿਚ ਤਿੰਨ ਦੂਜੇ ਦੋਸ਼ੀਆਂ ਨਾਲ ਰੱਖਿਆ ਗਿਆ। ਉਨ੍ਹਾਂ ‘ਚ ਦੋ ਕੈਦੀ ਕਤਲ ਕੇਸ ਦੇ ਦੋਸ਼ੀ ਹਨ। ਤੇਜਪਾਲ ਦੀ ਨਿਗਰਾਨੀ ਲਈ ਹਵਾਲਾਤ ਦੇ ਬਾਹਰ ਅਪਰਾਧ ਸ਼ਾਖਾ ਦੇ ਗਾਰਡਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਤਹਿਲਕਾ ਮੈਗਜ਼ੀਨ ਦੇ ਸੰਸਥਾਪਕ ਤਰੁਣ ਤੇਜਪਾਲ ਦੇ ਇਸ ਮਹੀਨੇ ਦੀ ਸ਼ੁਰੂਆਤ ‘ਚ ਗੋਆ ਦੇ ਇਕ ਫਾਈਵ ਸਟਾਰ ਹੋਟਲ ‘ਚ ਆਪਣੀ ਮੈਗਜ਼ੀਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਮਹਿਲਾ ਸਹਿਕਰਮੀ ਦਾ 7 ਅਤੇ 8 ਨਵੰਬਰ ਨੂੰ ਯੌਨ ਸ਼ੋਸ਼ਣ ਕਰਨ ਦਾ ਦੋਸ਼ ਹੈ। ਤੇਜਪਾਲ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 354 ਏ ਅਤੇ ਧਾਰਾ 376 (2) ਕੇ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Facebook Comment
Project by : XtremeStudioz