Close
Menu

ਤਾਂਬੇ ‘ਚ ਹੁਣ ਵੀ ਸਿੱਖਣ ਦੀ ਲਾਲਸਾ : ਦ੍ਰਾਵਿੜ

-- 07 October,2013

ਜੈਪੁਰ ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਰਾਜਸਥਾਨ ਰਾਇਲਜ਼ ਦੇ ਕਪਤਾਨ ਰਾਹੁਲ ਦ੍ਰਾਵਿੜ ਨੇ ਚੈਂਪੀਅਨਜ਼ ਲੀਗ ਟੀ-20 ਦੇ ਪਹਿਲੇ ਸੈਮੀਫਾਈਨਲ ‘ਚ ਕੱਲ ਇਥੇ ਚੇਨਈ ਸੁਪਰ ਕਿੰਗਜ਼ ‘ਤੇ 14 ਦੌੜਾਂ ‘ਤੇ ਜਿੱਤ ਦਾ ਸਿਹਰਾ ਆਪਣੇ ਗੇਂਦਬਾਜ਼ਾਂ, ਖਾਸ ਕਰਕੇ 42 ਸਾਲਾ ਲੈੱਗ ਸਪਿਨਰ ਪ੍ਰਵੀਨ ਤਾਂਬੇ ਨੂੰ ਦਿੱਤਾ, ਜਿਸ ‘ਚ ਹੁਣ ਵੀ ਸਿੱਖਣ ਦੀ ਲਾਲਸਾ ਹੈ। ਦ੍ਰਾਵਿੜ ਨੇ ਇੱਥੇ ਕਿਹਾ, ”ਇਹ ਤਾਂਬੇ ਦਾ ਅਨੁਭਵ ਹੈ, ਜਿਹੜਾ ਕਿ ਟੀਮ ਦੇ ਕੰਮ ਆ ਰਿਹਾ ਹੈ। ਉਹ ਦਹਾਕਿਆਂ ਤੋਂ ਕਲੱਬ ਕ੍ਰਿਕਟ ਵਿਚ ਗੇਂਦਬਾਜ਼ੀ ਕਰ ਰਿਹਾ ਹੈ ਤੇ ਉਸ ਵਿਚ ਹੁਣ ਵੀ ਸਿੱਖਣ ਦੀ ਲਾਲਸਾ ਹੈ।”

Facebook Comment
Project by : XtremeStudioz