Close
Menu

ਤਾਂਬੇ ਦੀ ਬਦੌਲਤ ਰਾਜਸਥਾਨ ਦਾ ਜੇਤੂ ਅਭਿਆਨ ਜਾਰੀ

-- 26 September,2013

ਜੈਪੁਰ ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਉਮਰ ਵਿਚ ਸ਼ੁਰੂਆਤ ਕਰਨ ਵਾਲੇ ਲੈੱਗ ਸਪਿਨਰ ਪ੍ਰਵੀਨ ਤਾਂਬੇ ਨੇ ਅੱਜ  ਇਥੇ ਖੁਦ ਨੂੰ ‘ਤਰੁਪ ਦਾ ਇੱਕਾ’ ਸਾਬਤ ਕਰਕੇ ਚਾਰ ਵਿਕਟਾਂ ਲਈਆਂ ਜਿਸ ਨਾਲ ਰਾਜਸਥਾਨ ਰਾਇਲਜ਼ ਨੇ ਚੈਂਪੀਅਨਜ਼ ਲੀਗ ਟੀ-20 ਦੇ ਗਰੁੱਪ-ਏ ਮੈਚ ਵਿਚ ਦੱਖਣ ਅਫਰੀਕਾ ਦੀ ਹਾਈਵੇਲਡ ਲਾਇਨਜ਼ ਨੂੰ 30 ਦੌੜਾਂ ਨਾਲ ਹਰਾ ਕੇ ਘਰੇਲੂ ਮੈਦਾਨ ‘ਤੇ ਆਪਣਾ ਜੇਤੂ ਅਭਿਆਨ ਜਾਰੀ ਰੱਖਿਆ।
ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਪੰਜ ਵਿਕਟਾਂ ‘ਤੇ 183 ਦੌੜਾਂ ਦਾ ਮਜ਼ਬੂਤ ਸਕੋਰ ਖੜਾ੍ਹ ਕੀਤਾ।
8 ਅਕਤੂਬਰ ਨੂੰ ਆਪਣਾ 42ਵਾਂ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ  ਰਹੇ ਤਾਂਬੇ ਨੇ ਇਸ ਤੋਂ ਬਾਅਦ ਆਪਣਾ ਜਾਦੂ ਬਿਖੇਰਿਆ। ਜਦੋਂ ਲਾਇਨਜ਼ ਸ਼ੁਰੂਆਤੀ ਝਟਕਿਆਂ ਤੋਂ ਉਭਰ ਕੇ ਰਾਇਲਜ਼ ਨੂੰ ਚੁਣੌਤੀ ਦੇਣ ਦੀ ਕੋਸ਼ਿਸ ਕਰ ਰਿਹਾ ਸੀ ਤਾਂ ਇਸ ਲੈੱਗ ਸਪਿਨਰ ਨੇ 12ਵੇਂ ਓਵਰ ਵਿਚ ਗੇਂਦ ਫੜੀ ਤੇ ਦੱਖਣੀ ਅਫਰੀਕਾ ਦੀ ਟੀਮ ਦੇ ਮੱਧਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ।
ਤਾਂਬੇ ਨੇ ਆਪਣੇ ਕੈਰੀਅਰ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ ਕਰਦੇ ਹੋਏ ਤਿੰਨ ਓਵਰਾਂ ਵਿਚ 15 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਿਸ ਨਾਲ  ਲਾਇਨਜ਼ ਦੀ ਟੀਮ 9 ਵਿਕਟਾਂ ‘ਤੇ 153 ਦੌੜਾਂ ਹੀ ਬਣਾ ਸਕੀ। ਰਾਜਸਥਾਨ ਰਾਇਲਜ਼ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ।

Facebook Comment
Project by : XtremeStudioz